ਬਾਰਿਸ਼ ਦੇ ਕਾਰਨ ਮੁਹਾਲੀ ਦੇ ਸਾਰੇ ਵਿਦਿਅਕ ਅਦਾਰਿਆਂ `ਚ ਛੁੱਟੀ ਦਾ ਐਲਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦੋ ਦੀਨਾ ਤੋਂ ਹੋ ਰਹੀ ਬਾਰਿਸ਼ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕਰ ਰਹੀ ਹੈ।

Rain

ਚੰਡੀਗੜ੍ਹ : ਪਿਛਲੇ ਦੋ ਦੀਨਾ ਤੋਂ ਹੋ ਰਹੀ ਬਾਰਿਸ਼ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕਰ ਰਹੀ ਹੈ। ਬਾਰਿਸ਼ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ।  ਕਿਸਾਨਾ ਦੇ ਲਈ ਬਾਰਿਸ਼ ਕਹਿਰ ਬਣ ਕੇ ਆ ਰਹੀ ਹੈ। 

'ਤੇ ਉਥੇ ਹੀ ਕਈ ਥਾਵਾਂ `ਤੇ ਹੜ੍ਹ ਦੀ ਸਮੱਸਿਆ ਵੀ ਬਣ ਰਹੀ ਹੈ। ਇਸ ਭਾਰੀ ਬਾਰਿਸ਼ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਭਾਰਤੀ ਫੋਜ ਨੂੰ ਹੜ੍ਹ ਨਾਲ ਨਿਪਟਣ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹੇ ਦੇ ਸਾਰੇ ਹੀ ਵਿਦਿਅਕ ਅਦਾਰਿਆਂ,

ਸਕੂਲਾਂ, ਕਾਲਜਾਂ ਅਤੇ ਆਂਗਣਵਾੜੀ ਕੇਂਦਰਾਂ `ਚ ਅੱਜ ਬਾਰਿਸ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕੇਨ ਅਤੇ ਕਲ ਨੂੰ ਛੁੱਟੀ ਦਾ ਐਲਾਨ  ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਬਾਕੀ ਸਾਰਾ ਸਕੂਲ ਦਾ ਸਟਾਫ਼ ਉਸੇ ਤਰਾਂ ਹੀ ਆਪਣੇ ਸਮੇਂ ਮੁਤਾਬਕ ਹਾਜ਼ਰ ਰਹੇਗਾ।