ਸਕੀ ਭੈਣ ਨੇ ਅਪਣੀ 13 ਸਾਲ ਦੀ ਭੈਣ ਨੂੰ 70 ਹਜ਼ਾਰ 'ਚ ਵੇਚਿਆ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ 'ਚ ਇਕ ਸਕੀ ਭੈਣ ਵੱਲੋਂ ਅਪਣੇ ਪਤੀ ਨਾਲ ਮਿਲ ਕੇ ਅਪਣੀ ਹੀ 13 ਸਾਲਾਂ ਦੀ ਨਾਬਾਲਗ ਭੈਣ ਨੂੰ ਕਥਿਤ ਤੌਰ 'ਤੇ ਵੇਚਣ ਦਾ ..

Amritsar girl 70 thousand sold

ਅੰਮ੍ਰਿਤਸਰ  : ਅੰਮ੍ਰਿਤਸਰ 'ਚ ਇਕ ਸਕੀ ਭੈਣ ਵੱਲੋਂ ਅਪਣੇ ਪਤੀ ਨਾਲ ਮਿਲ ਕੇ ਅਪਣੀ ਹੀ 13 ਸਾਲਾਂ ਦੀ ਨਾਬਾਲਗ ਭੈਣ ਨੂੰ ਕਥਿਤ ਤੌਰ 'ਤੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਹੈ। ਮਾਮਲਾ ਤਿੰਨ ਰਾਜਾਂ ਪੰਜਾਬ ਹਰਿਆਣਾ ਅਤੇ ਦਿੱਲੀ ਨਾਲ ਜੁੜਿਆ ਹੋਇਆ ਹੈ।

ਜਿਸ ਵਿਚ ਹਰਿਆਣਾ ਦੇ ਚਰਖੀ ਦਾਦਰੀ ਦੀ ਰਹਿਣ ਵਾਲੀ 13 ਸਾਲਾਂ ਦੀ ਲੜਕੀ ਨੂੰ ਉਸ ਦੀ ਭੈਣ ਕਵਿਤਾ ਅਤੇ ਉਸ ਦੇ ਪਤੀ ਤਰਲੋਕ ਕੁਮਾਰ ਨੇ ਦਿੱਲੀ ਵਿਚ ਅੰਮ੍ਰਿਤਸਰ ਦੇ ਰਹਿਣ ਵਾਲੇ 35 ਸਾਲਾ ਰਾਜਨ ਨੂੰ 70 ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਜਾਣਕਾਰੀ ਅਨੁਸਾਰ ਰਾਜਨ ਨੇ ਨਾਬਲਗ ਬੱਚੀ ਨਾਲ ਵਿਆਹ ਰਚਾ ਲਿਆ ਅਤੇ ਅੰਮ੍ਰਿਤਸਰ ਦੇ ਹਿੰਦੁਸਤਾਨ ਬਸਤੀ ਵਿਖੇ ਲੈ ਆਇਆ। ਜਿੱਥੇ ਉਹ ਨਾਬਾਲਗ ਬੱਚੀ ਨੂੰ ਬੰਦੀ ਬਣਾ ਕੇ ਜ਼ਬਰੀ ਉਸ ਦਾ ਸਰੀਰਕ ਸੋਸ਼ਣ ਕਰਦਾ ਰਿਹਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਐਸਐਚਓ ਨੇ ਦੱਸਿਆ ਕਿ ਬੱਚੀ ਨੇ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਮਾਰਕੁੱਟ ਕੇ ਘਰ ਵਿਚ ਕੈਦ ਕਰ ਲਿਆ ਜਾਂਦਾ ਸੀ ਪਰ ਉਸ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਛਾਪਾ ਮਾਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬੱਚੀ ਨੂੰ ਬਰਾਮਦ ਕਰ ਲਿਆ ਗਿਆ।

ਇਸ ਮਾਮਲੇ ਵਿਚ ਹੁਣ ਪੁਲਿਸ ਨੇ ਬੱਚੀ ਦੀ ਭੈਣ, ਭਣੋਈਏ ਅਤੇ ਉਸ ਨਾਲ ਵਿਆਹ ਕਰਨ ਵਾਲੇ ਰਾਜਨ ਨੂੰ ਕਾਬੂ ਕਰ ਲਿਆ। ਜਿਸ 'ਤੇ ਚਾਈਲਡ ਮੈਰਿਜ਼ ਐਕਟ ਅਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਐ ਕਿ ਕੁੜੀਆਂ ਵੇਚਣ ਦੇ ਇਸ ਕਾਰੋਬਾਰ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਹਨ। ਪੁਲਿਸ ਵੱਲੋਂ ਪੀੜਤ ਲੜਕੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ