ਖੇਤੀ ਆਰਡੀਨੈੱਸ ਦੇ ਵਿਰੋਧ 'ਚ ਵਿਧਾਇਕ ਅਯਾਲੀ ਦੀ ਅਗਵਾਈ 'ਚ ਟਰੈਕਟਰਾਂ ਨਾਲ ਕੱਢੀ ਰੈਲੀ

ਏਜੰਸੀ

ਖ਼ਬਰਾਂ, ਪੰਜਾਬ

ਖੇਤੀ ਆਰਡੀਨੈੱਸ ਦੇ ਵਿਰੋਧ 'ਚ ਵਿਧਾਇਕ ਅਯਾਲੀ ਦੀ ਅਗਵਾਈ 'ਚ ਟਰੈਕਟਰਾਂ ਨਾਲ ਕੱਢੀ ਰੈਲੀ

image

ਅਕਾਲੀ ਦਲ ਪੰਜਾਬ ਦਾ ਅਸਲ ਰਾਖਾ ਤੇ ਕਿਸਾਨਾਂ ਲਈ ਹਰ ਕੁਰਬਾਨੀ ਲਈ ਤਿਆਰ : ਮਨਪ੍ਰੀਤ ਸਿੰਘ ਅਯਾਲੀ
 

ਜਗਰਾਉਂ, 23 ਸਤੰਬਰ (ਪਰਮਜੀਤ ਸਿੰਘ ਗਰੇਵਾਲ): ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਖੇਤੀ ਐਕਟ ਦੇ ਵਿਰੋਧ 'ਚ ਪੰਜਾਬ ਅੰਦਰ ਕਿਸਾਨਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਥੇ ਬਾਦਲ ਅਕਾਲੀ ਦਲ ਵਲੋਂ ਵੀ ਕਿਸਾਨਾਂ ਦਾ ਸਾਥ ਦਿਤਾ ਜਾ ਰਿਹਾ ਹੈ। ਕਿਸਾਨਾਂ ਨਾਲ ਡਟ ਕੇ ਖੜੇ ਅਕਾਲੀ ਦਲ ਵਲੋਂ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵਿਧਾਨ ਸਭਾ ਹਲਕਾ ਮੁੱਲਾਂਪੁਰ-ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਦੀ ਅਗਵਾਈ 'ਚ ਅੱਜ ਖੇਤੀ ਐਕਟ ਦੇ ਵਿਰੋਧ 'ਚ ਟਰੈਕਟਰ ਰੈਲੀ ਕੱਢੀ ਗਈ, ਜਿਸ ਨੂੰ ਕਿਸਾਨਾਂ ਨੇ ਭਰਵਾਂ ਹੁੰਗਾਰਾ ਦਿਤਾ। ਵਿਧਾਇਕ ਇਯਾਲੀ ਦੀ ਅਗਵਾਈ 'ਚ ਕੱਢੀ ਟਰੈਕਟਰ ਰੈਲੀ ਨੇ ਜਿਥੇ ਕੇਂਦਰ ਸਰਕਾਰ ਨੂੰ ਹਿਲਾ ਦਿਤਾ, ਉਥੇ ਵਿਰੋਧੀਆਂ ਦੇ ਮੂੰਹ ਵੀ ਬੰਦ ਕਰ ਦਿਤੇ ਹਨ। ਇਹ ਟਰੈਕਟਰ ਰੈਲੀ ਪਿੰਡ ਸਵੱਦੀ ਕਲਾਂ ਦੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਪਿੰਡ ਹਾਂਸ ਕਲਾਂ, ਸ਼ੇਖਪੂਰਾ, ਢੱਟ ਚੌਕ ਤੋਂ ਵੱਖ-ਵੱਖ ਪਿੰਡਾਂ 'ਚ ਹੁੰਦੇ ਹੋਏ ਬੱਦੋਵਾਲ ਵਿਖੇ ਸਮਾਪਤ ਹੋਈ, ਜਿਸ 'ਚ ਕਿਸਾਨ ਅਪਣੇ ਟਰੈਕਟਰਾਂ 'ਤੇ ਕਾਲੀਆਂ ਝੰਡੀਆਂ ਬੰਨ੍ਹ ਕੇ ਕਾਫ਼ਲੇ ਦੇ ਰੂਪ 'ਚ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਅਯਾਲੀ ਨੇ ਕਿਹਾ ਕਿ ਇਕ ਕਿਸਾਨ ਹੋਣ ਦੇ ਨਾਤੇ ਮੈਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਪਤਾ ਹੈ, ਕੇਂਦਰ ਸਰਕਾਰ ਵਲੋਂ ਪਾਸ ਕੀਤਾ ਕਾਨੂੰਨ ਕਿਸਾਨੀ ਲਈ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਬਜ਼ੁਰਗ ਕਿਸਾਨ ਕਰ ਰਹੇ ਹਨ, ਹੁਣ ਨੌਜਵਾਨ ਕਿਸਾਨਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਸੰਰਘਸ਼ 'ਚ ਅੱਗੇ ਹੋ ਕੇ ਸਾਥ ਦੇਣ