ਅੰਮ੍ਰਿਤਸਰ 'ਚ ਨਸ਼ੇ 'ਚ ਧੁੱਤ ਨੌਜਵਾਨ ਦੀ ਵੀਡਿਓ ਵਾਇਰਲ, ਸਿੱਧਾ ਖੜ੍ਹਾ ਹੋਣ ਤੋਂ ਵੀ ਅਸਮਰੱਥ ਨੌਜਵਾਨ
ਬੀਤੇ ਦਿਨੀਂ ਇਕ ਲੜਕੀ ਦੀ ਵੀਡੀਓ ਵੀ ਹੋਈ ਸੀ ਵਾਇਰਲ
file Photo
ਚੰਡੀਗੜ੍ਹ: ਗੁਰੂ ਦੀ ਨਗਰੀ ਅੰਮ੍ਰਿਤਸਰ ਵਿਚ ਕਥਿਤ ਤੌਰ 'ਤੇ ਇਕ ਹੋਰ ਨੌਜਵਾਨ ਦੀ ਨਸ਼ੇ 'ਚ ਧੁੱਤ ਹੋਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਮਕਬੂਲਪੁਰਾ ਇਲਾਕੇ ਅੰਦਰ ਇਕ ਨੌਜਵਾਨ ਚਿੱਟੇ ਦਾ ਟੀਕਾ ਲਗਾ ਕੇ ਬੇਸੁੱਧ ਹੋਇਆ ਨਜ਼ਰ ਆ ਰਿਹਾ ਹੈ ਉਸ ਤੋਂ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਹੈ।
ਉਸ ਦੇ ਕੋਲੋਂ ਦੀ ਵਿਅਕਤੀ ਲੰਘਦੇ ਜਾ ਰਹੇ ਹਨ ਪਰ ਉਸ ਨੂੰ ਕੋਈ ਹੋਸ਼ ਨਹੀਂ ਹੈ। ਦੱਸ ਦਈਏ ਕਿ ਗੁਰੂ ਨਗਰੀ ਵਿਚੋਂ ਇਸ ਤੋਂ ਪਹਿਲਾਂ ਵੀ ਇਕ ਚੂੜੇ ਵਾਲੀ ਲੜਕੀ ਦੀ ਵੀਡੀਓ ਵਾਇਰਲ ਹੋਈ ਸੀ ਤੇ ਆਏ ਦਿਨ ਪੁਲਿਸ ਵੀ ਕਾਰਵਾਈ ਦੌਰਾਨ ਨਸ਼ੇ ਦੀ ਵੱਡੀ ਬਰਾਮਦਗੀ ਕਰਦੀ ਹੈ ਪਰ ਨਸ਼ਾ ਫਿਰ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ।