Patiala News : ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
Patiala News : ਮੁਲਜ਼ਮਾਂ ਕੋਲੋਂ 11 ਮੋਟਰਸਾਈਕਲ, ਇੱਕ 32 ਬੋਰ ਪਿਸਤੌਲ, 2 ਜਿੰਦਾ ਰੌਂਦ, ਇੱਕ 315 ਬੋਰ ਦੇਸੀ ਪਿਸਤੌਲ, ਇੱਕ 12 ਬੋਰ ਦੇਸੀ ਪਿਸਤੌਲ ਹੋਏ ਬਰਾਮਦ
Patiala News : ਚੌਂਕੀ ਮਾਡਲ ਟਾਊਨ ਦੀ ਟੀਮ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ 11 ਚੋਰੀ ਦੇ ਵਾਹਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇੱਕ 32 ਬੋਰ ਦਾ ਪਿਸਤੌਲ, 2 ਜਿੰਦਾ ਰੌਂਦ, ਇੱਕ 315 ਬੋਰ ਦਾ ਦੇਸੀ ਪਿਸਤੌਲ ਅਤੇ ਇੱਕ 12 ਬੋਰ ਦਾ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਇਹ ਹਥਿਆਰ ਕਿਸੇ ਅਣਪਛਾਤੇ ਵਿਅਕਤੀ ਨੂੰ ਵੇਚਣ ਦੀ ਯੋਜਨਾ ਬਣਾ ਰਹੇ ਸਨ, ਜਿਸ ਨਾਲ ਪਟਿਆਲਾ ਪੁਲਿਸ ਦੀ ਚੌਕਸੀ ਅਤੇ ਮੁਸਤੈਦੀ ਕਾਰਨ ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਸੰਭਾਵੀ ਵੱਡੇ ਅਪਰਾਧ ਨੂੰ ਰੋਕਿਆ ਗਿਆ ਹੈ।
(For more news apart from Patiala police got big success, arrested two persons who stole motorcycle News in Punjabi, stay tuned to Rozana Spokesman)