ਪੰਜਾਬ ਕੈਬਨਿਟ ਮੰਤਰੀ ‘ਤੇ ਮਹਿਲਾ ਅਧਿਕਾਰੀ ਨੂੰ ਗਲਤ ਮੈਸੇਜ਼ ਭੇਜਣ ਦੇ ਲੱਗੇ ਦੋਸ਼, ਜਾ ਸਕਦੀ ਹੈ ਕੁਰਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕੈਬਨਿਟ ਮੰਤਰੀ ‘ਤੇ ਸਰਕਾਰੀ ਵਿਭਾਗ ਵਿਚ ਤਾਇਨਾਤ ਇਕ ਸਰਕਾਰੀ ਮਹਿਲਾ ਅਧਿਕਾਰੀ ਨੂੰ ਅਸ਼ਲੀਲ  ਮੈਸੇਜ਼ ਭੇਜਣ...

Punjab Cabinet Meeting

ਚੰਡੀਗੜ੍ਹ (ਪੀਟੀਆਈ) : ਪੰਜਾਬ ਕੈਬਨਿਟ ਮੰਤਰੀ ‘ਤੇ ਸਰਕਾਰੀ ਵਿਭਾਗ ਵਿਚ ਤਾਇਨਾਤ ਇਕ ਸਰਕਾਰੀ ਮਹਿਲਾ ਅਧਿਕਾਰੀ ਨੂੰ ਅਸ਼ਲੀਲ  ਮੈਸੇਜ਼ ਭੇਜਣ ਦਾ ਦੋਸ਼ ਲੱਗਿਆ ਹੈ। ਜਾਣਕਾਰੀ ਮੁਤਾਬਿਕ, ਜਦੋਂ ਇਹ ਮਾਮਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਪਹੁੰਚਿਆਂ ਤਾਂ  ਉਹਨਾਂ ਨੇ ਮੰਤਰੀ ਨੂੰ ਮਹਿਲਾ ਤੋਂ ਮੁਆਫ਼ੀ ਮੰਗਣ ਲਈ ਕਿਹਾ ਉਥੇ ਹੀ ਇਹ ਮਾਮਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੱਕ ਵੀ ਪਹੁੰਚ ਗਿਆ ਹੈ। ਹੁਣ ਪਾਰਟੀ ਇਸ ਗੱਲ ‘ਤੇ ਵਿਚਾਰ ਕਰ ਰਹੀ ਹੈ ਕਿ ਮੰਤਰੀ ਨੂੰ ਕੈਬਨਿਟ ਵਿਚ ਰੱਖਿਆ ਜਾਵੇ ਜਾਂ ਨਾ ਰੱਖਿਆ ਜਾਵੇ।

ਜਾਣਕਾਰੀ ਮੁਤਾਬਿਕ, ਕਥਿਤ ਤੌਰ ‘ਤੇ ਮੰਤਰੀ ਵਲੋਂ ਮਹਿਲਾਂ ਅਧਿਕਾਰੀ ਨੂੰ ਦੇਰ ਰਾਤ ਅਸ਼ਲੀਲ ਮੈਸੇਜ਼ ਭੇਜੇ ਗਏ ਸਨ, ਜਿਸ ‘ਤੇ ਮਹਿਲਾ ਨੇ ਸ਼ਿਕਾਇਤ ਕਰਨ ਦੀ ਚਿਤਾਵਨੀ ਦਿਤੀ ਸੀ। ਇਸ ਤੋਂ ਬਾਅਦ ਕੁਝ ਸਮੇਂ ਤਕ ਮੰਤਰੀ ਵਲੋਂ ਕੋਈ ਮੈਸੇਜ਼ ਨਹੀਂ ਭੇਜੇ ਗਏ, ਪਰ ਇਕ ਮਹੀਨਾ ਪਹਿਲਾਂ ਫਿਰ ਦੁਬਾਰਾ ਮੈਸੈਜ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਤੋਂ ਹਰਕਤ ਤੋਂ ਪ੍ਰੇਸ਼ਾਨ ਹੋ ਕੇ ਮਹਿਲਾ ਅਧਿਕਾਰੀ ਨੇ ਆਪਣੇ ਇਕ ਸੀਨੀਅਰ ਅਧਿਕਾਰੀ ਨੂੰ ਇਸ ਮਾਮਲੇ ਬਾਰੇ ਸ਼ਿਕਾਇਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਮੰਤਰੀ ਮਹਿਲਾ ਅਧਿਕਾਰੀ ਨੂੰ ਪਹਿਲਾਂ ਆਪਣੇ ਵਿਭਾਗ ਵਿਚ ਹੀ ਤਾਇਨਾਤ ਕਰਨਾ ਚਾਹੁੰਦਾ ਸੀ।

ਪਰ ਮੰਤਰੀ ਸਫ਼ਲ ਨਾ ਹੋ ਸਕਿਆ। ਉਥੇ ਹੀ ਮਾਮਲਾ ਵਧਦਾ ਹੋਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚ ਗਿਆ ਤਾਂ ਉਨ੍ਹਾਂ ਨੇ ਸਖ਼ਤੀ ਦਿਖਾਉਂਦੇ ਹੋਏ ਮੰਤਰੀ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਕਿਸੇ ਮਹਿਲਾ ਅਧਿਕਾਰੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵਲੋ ਕੀਤੀ ਗਈ ਕਾਰਵਾਈ ਤੋਂ ਉਹ ਸੰਤੁਸ਼ਟ ਹਨ ਅਤੇ ਉਸ ਨੂੰ ਆਸ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਦੇਸ਼ ਦੌਰੇ ਤੋਂ ਪਰਤਦੇ ਹੀ ਕੈਬਨਿਟ ਮੰਤਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ।