ਪੱਤਰਕਾਰ ਸਿਆਸੀ ਆਗੂਆਂ ਦੇ ਹੱਥਠੋਕੇ ਬਣਨ ਦੀ ਬਜਾਏ ਨਿਰਪੱਖਤਾ ਨਾਲ ਕੰਮ ਕਰਨ : ਕੇ.ਬੀ. ਪੰਡਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਸ੍ਰੀ ਕੇ ਬੀ ਪੰਡਤ ਨੇ ਪੱਤਰਕਾਰਾਂ ਨੂੰ ਇਮਾਨਦਾਰੀ ਨਾਲ ਪੱਤਰਕਾਰੀ ਕਰਨ ਦੀ ਸਲਾਹ ਦਿੰਦਿਆ ਕਿਹਾ ਕਿ........

During the meeting, the National President of Indian Journalists Union K.B. Pandit addressed the meeting.

ਅੰਮ੍ਰਿਤਸਰ  : ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਸ੍ਰੀ ਕੇ ਬੀ ਪੰਡਤ ਨੇ ਪੱਤਰਕਾਰਾਂ ਨੂੰ ਇਮਾਨਦਾਰੀ ਨਾਲ ਪੱਤਰਕਾਰੀ ਕਰਨ ਦੀ ਸਲਾਹ ਦਿੰਦਿਆ ਕਿਹਾ ਕਿ ਪੱਤਰਕਾਰਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਦੇ ਅੰਗ ਬਣਨ ਦੀ ਬਜਾਏ ਨਿਰਪੱਖ ਰਹਿ ਕੇ ਪੱਤਰਕਾਰੀ ਕਰਨੀ ਚਾਹੀਦੀ ਹੈ ਤਾਂ ਕਿ ਪੱਤਰਕਾਰਤਾ ਦੇ ਪੇਸ਼ੇ ਦਾ ਮਾਣ ਸਨਮਾਨ ਬਣਿਆ ਰਹੇ। ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੇ ਕਨਵੀਨਰ ਵਿਜੇ ਪੰਕਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਵਿੱਚ ਮੁੱਖ ਮਹਿਮਾਨ ਵਜੋ ਸ਼ਾਮਲ ਹੋਈ

ਸ੍ਰੀ ਕੇ. ਬੀ. ਪੰਡਤ ਨੇ ਸੰਬੋਧਨ ਕਰਦਿਆ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੀ ਨਹੀ ਸਗੋ ਦੇਸ਼ ਦੀ ਭਵਿੱਖ ਵੀ ਹੈ। ਅੱਜ ਜਿਸ ਤਰੀਕੇ ਨਾਲ ਦੇਸ਼ ਵਿੱਚ ਭ੍ਰਿਸ਼ਟਾਚਾਰ ਤੇ ਭਾਈ ਭਤੀਜਾਵਾਦ ਦੀ ਸਿਆਸਤ ਕੀਤੀ ਜਾ ਹੀ ਹੈ ਉਸ ਵਿੱਚ ਸੁਧਾਰ ਕਰਨ ਲਈ ਮੀਡੀਆ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਜਨਤਕ ਤੌਰ 'ਤੇ ਸਿਆਸੀ ਪਾਰਟੀਆ ਦੀਆ ਨਲਾਇਕੀਆ ਨੂੰ ਉਜਾਗਰ ਕਰਕੇ ਸੁਧਾਰ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਬੜੇ ਦੁੱਖ ਦੀ ਗੱਲ ਹੈ ਕਿ  ਅੱਜ ਪੱਤਰਕਾਰ ਭਾਈਚਾਰਾ ਬੜੀ ਫੁੱਟ ਵੱਡੀ ਦਾ ਸ਼ਿਕਾਰ ਹੈ ਜਿਸ ਦਾ ਫਾਇਦਾ ਸਿਆਸੀ ਆਗੂ ਲੈ ਰਹੇ ਹਨ।

ਕੁਝ ਸਮਾਂ ਪਹਿਲਾ ਅਖਬਾਰ ਦਾ ਮੁੱਖ ਸੰਪਾਦਕ ਇੱਕ ਮੁਲਾਜ਼ਮ ਹੀ ਹੁੰਦਾ ਸੀ ਤੇ ਟਰੱਸਟ ਵੱਖਰਾ ਹੁੰਦਾ ਸੀ ਤੇ ਉਹ ਸਾਥੀ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਦਾ ਸੀ ਪਰ ਅੱਜ ਅਖਬਾਰ ਦਾ ਸੰਪਾਦਕ ਮਾਲਕ ਆਪ ਹੀ ਬਣ ਬੈਠਾ ਹੈ ਜਿਹੜਾ ਪੱਤਰਕਾਰ ਕੋਲੋ ਪਹਿਲਾਂ ਲਿਖਵਾ ਲੈਦਾ ਹੈ ਕਿ ਪੱਤਰਕਾਰੀ ਮੇਰਾ ਪੇਸ਼ਾ ਨਹੀ ਸਗੋ ਮੇਰਾ ਸ਼ੌਕ ਹੈ ਤਾਂ ਕਿ ਉਹ ਕਨੂੰਨ ਦਾ ਸਹਾਰਾ ਨਾ ਲੈ ਸਕੇ । ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਰੇਲ ਹਾਦਸੇ ਵਿੱਚ ਮਾਰੇ ਗਏ ਵਿਅਕਤੀਆ ਦੀ ਆਤਮਿਕ ਸ਼ਾਤੀ ਦੀ ਅਰਦਾਸ ਕੀਤੀ ਤੇ ਜਖਮੀਆ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ।

ਪੱਤਰਕਾਰਾਂ ਵੱਲੋ ਮਾਰੇ ਗਏ ਵਿਅਕਤੀਆ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਸ੍ਰ ਪੱਟੀ ਨੇ ਕਿਹਾ ਕਿ ਪੰਜਾਬ ਵਿੱਚ ਪੱਤਰਕਾਰਾਂ ਲਈ ਕੰਮ ਕਰਨਾ ਬਹੁਤ ਹੀ ਔਖਾ ਹੈ ਤੇ ਸਿਆਸੀ ਆਗੂ ਧੋਸ਼ ਦੇ ਜੋਰ ਨਾਲ ਆਪਣੀ ਗੱਲ ਮਨਵਾਉਣਾ ਚਾਹੁੰਦੇ ਹਨ ਪਰ ਹਿੰਮਤੀ ਪੱਤਰਕਾਰ ਫਿਰ ਵੀ ਆਪਣੇ ਗਲ ਜਿੰਮੇਵਾਰੀ ਦੀ ਉਸਤਰਿਆ ਦੀ ਮਾਲਾ ਪਾ ਕੇ ਕੰਮ ਕਰ ਰਹੇ ਹਨ।

ਸ੍ਰੀ ਕੇ ਬੀ ਪੰਡਤ ਦੇ ਚੰਡੀਗੜ੍ਵ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਨੂੰ ਆਈ ਜੇ ਯੂ ਵੱਲੋ ਮਾਨਤਾ ਦੇਣ ਤੇ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕਿ ਐਸੋਸ਼ੀਏਸ਼ਨ ਉਹਨਾਂ ਦੀ ਆਸ ਮੁਤਾਬਕ ਖਰੀ ਉਤਰੇਗੀ। ਉਨਾਂ ਪੱਤਰਕਾਰ ਭਾਈਚਾਰੇ ਨੂੰ ਏਕਤਾ ਦੀ ਅਪੀਲ ਕਰਦਿਆ ਸਰਕਾਰ ਤੋ ਮੰਗ ਕੀਤੀ ਕਿ ਅੰਮ੍ਰਿਤਸਰ ਪ੍ਰੈਸ ਕਲੱਬ ਦੀ ਚੋਣ ਬਿਨਾਂ ਕਿਸੇ ਦੇਰੀ ਤੋ ਕਰਵਾ ਤੇ ਕਲੱਬ ਪੱਤਰਕਾਰਾਂ ਦੇ ਹਵਾਲੇ ਕੀਤਾ ਜਾਵੇ। ਭਾਰੀ ਗਿਣਤੀ ਵਿੱਚ ਪੱਤਰਕਾਰਾਂ ਨੇ ਇਸ ਮੀਟਿੰਗ ਵਿੱਚ ਭਾਗ ਲਿਆ।