ਆਪ ਚ ਏਕੇ ਦੀ ਗੱਲ ਇਕ ਦਿਨ ਚ ਹੀ ਟੁੱਟ ਗਈ ਤੜੱਕ ਕਰਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਵਿਧਾਇਕਾਂ ਦੇ ਦਿਲੀ ਪੱਖੀ ਅਤੇ ਪੰਜਾਬ ਖੁਦਮੁਖਤਿਆਰ ਢਾਂਚੇ ਪੱਖੀ ਖੇਮਿਆਂ  ਚ ਲੰਘੇ ਕੱਲ ਮੰਗਲਵਾਰ ਤੁਰੀ ਏਕੇ ਦੀ ਗੱ

Aam Aadmi Party Punjab

ਚੰਡੀਗੜ੍ਹ, 24 ਅਕਤੂਬਰ, (ਨੀਲ ਭਲਿੰਦਰ ਸਿੰਘ) ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਵਿਧਾਇਕਾਂ ਦੇ ਦਿਲੀ ਪੱਖੀ ਅਤੇ ਪੰਜਾਬ ਖੁਦਮੁਖਤਿਆਰ ਢਾਂਚੇ ਪੱਖੀ ਖੇਮਿਆਂ  ਚ ਲੰਘੇ ਕੱਲ ਮੰਗਲਵਾਰ ਤੁਰੀ ਏਕੇ ਦੀ ਗੱਲ ਮਹਿਜ ਇਕ ਦਿਨ ਚ ਮਸ਼ਹੂਰ ਪੰਜਾਬੀ ਗੀਤ ਵਾਂਗੂ ਟੁੱਟ ਗਈ ਤੜੱਕ ਕਰਕੇ ਵਾਲੀ ਹੋ ਗਈ ਹੈ।

ਮੰਗਲਵਾਰ ਦੀ ਲੋਕ ਸਭਾ ਮੈਂਬਰ ਅਤੇ ਅਸਤੀਫਾ ਦੇਈ ਬੈਠੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਖਰੜ ਤੋਂ ਵਿਧਾਇਕ ਅਤੇ ਖੁਦਮੁਖਤਿਆਰ ਖੇਮੇ ਦੀ ਪੀਏਸੀ ਦੇ ਆਗੂ ਕੰਵਰ ਸੰਧੂ ਪੱਧਰੀ 'ਸ਼ਾਂਤੀ ਵਾਰਤਾ' ਮਗਰੋਂ ਗੱਦੀਓਂ ਲਾਹੇ ਨੇਤਾ ਵਿਰੋਧੀ ਧਿਰ ਅਤੇ ਆਪ ਵਿਧਾਇਕ  ਸੁਖਪਾਲ ਸਿੰਘ ਖਹਿਰਾ ਨੇ ਮਾਨ ਧੜੇ ਤੇ ਦੋਹਰਾ ਮਾਪਦੰਡ ਆਪਨਾਉਣ ਦੇ ਦੋਸ਼ ਲੈ ਦਿਤੇ ਹਨ।

ਖਹਿਰਾ ਨੇ ਅੱਜ ਉਚੇਚੀ ਪ੍ਰੈੱਸ ਕਾਨਫੰਰਸ ਸੱਦ ਆਖਿਆ ਹੈ ਕਿ ਇੱਕ ਬੰਨੇ  ਹਾਈਕਮਾਨ  ਸਹਿਮਤੀ ਬਾਰੇ ਗੱਲਬਾਤ ਚਲ਼ਾ ਰਹੀ ਹੈ ਤੇ ਦੂਜੇ ਬੰਨੇ  ਉਸੇ ਦਿਨ ਹੀ ਪੰਜਾਬ ਚ ਜਥੇਬੰਦਕ ਢਾਂਚੇ ਸਣੇ ਕਈ ਹੋਰ ਨਵੀਂਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ। ਖਹਿਰਾ ਨੇ ਇਸ ਨੂੰ ਬਦਨੀਅਤ ਕਰਾਰ ਦਿੰਦੇ ਹੋਏ ਕਿਹਾ ਕਿ ਕਿ  ਜਦੋਂ ਤਾਈਂ  ਇਹਨਾਂ ਸਾਰੀਆਂ ਨਿਯੁਕਤੀਆਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਹਦੋ ਤੱਕ ਅਗਲੀ ਮੁਲਾਕਾਤ ਸੰਭਵ ਨਹੀਂ ਏ। ਖਹਿਰਾ ਖੇਮੇ ਦਾ ਕਹਿਣਾ ਹੈ ਕਿ ਜੇਕਰ ਆਉਂਦੀ ਪਹਿਲੀ  ਨਵੰਬਰ ਤੱਕ ਦੋਵੇਂ ਖੇਮਿਆਂ  ਵਿਚਾਲੇ ਕੋਈ ਸਹਿਮਤੀ ਨਾ ਬਣੀ ਤਾਂ ਉਹ ਪੰਜਾਬ ਆਪ ਖੁਦਮੁਖਤਿਆਰ ਦੇ ਮੁਦੇ ਉਤੇ ਨਵੇਂ ਢਾਂਚੇ ਦਾ ਐਲਾਨ ਕਰ ਦੇਣਗੇ।

ਖਹਿਰਾ ਵੱਲੋਂ ਅੱਜ ਇਸ ਬਾਰੇ ਉਚੇਚੀ ਮੀਟਿੰਗ ਵੀ ਕੀਤੀ ਗਈ ਜਿਸ 'ਚ ਉਨ੍ਹਾਂ ਵੱਲੋਂ ਆਪਣੀ ਹੀ ਪਾਰਟੀ ਨੂੰ ਅਲਟੀਮੇਟਮ ਦੇ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਮੌਜੂਦਾ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਦੇ ਅਸਤੀਫੇ ਤੋਂ ਬਾਅਦ ਗੱਲਬਾਤ ਅੱਗੇ ਤੋਰਨ ਦੀ ਗੱਲ ਵੀ ਆਖੀ ਹੈ। ਹਾਲਾਂਕਿ ਕੰਵਰ ਸੰਧੂ ਅਤੇ ਖਹਿਰਾ ਵੱਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਕਿ ਉਨ੍ਹਾਂ ਵੱਲੋਂ ਵੀ ਪਾਰਟੀ ਦੇ ਅਹੁਦੇਦਾਰਾਂ ਦਾ ਢਾਂਚਾ ਤਿਆਰ ਕੀਤਾ ਪਿਆ ਹੈ,

ਪਰ ਅਜੇ ਉਹ ਆਪਣੀ ਰਣਨੀਤੀ ਨੂੰ ਜਨਤਕ ਨਹੀਂ ਕਰਨਗੇ। ਖਹਿਰਾ ਨੇ ਕਿਹਾ ਕਿ ਪਾਰਟੀ ਦੇ ਕੁਝ ਲੋਕ ਸਭ ਨੂੰ ਇਕੱਠਾ ਹੋਣਾ ਦੇਖਣਾ ਚਾਹੁੰਦੇ ਹਨ ਤੇ ਪਾਰਟੀ ਦੇ ਹੀ ਕੁਝ ਲੋਕ ਨੇ ਜੋ ਵੰਡ ਪਾਊ ਨੀਤੀ 'ਤੇ ਚੱਲ ਰਹੇ ਹਨ।