ਦਰਬਾਰ-ਏ-ਖਾਲਸਾ ਵੱਲੋਂ ਅਨੋਖੀ ਪਹਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਰਬਾਰ ਏ ਖਾਲਸਾ ਵੱਲੋਂ ਪੰਜਾਬ ਦੀ ਜ਼ਮੀਨ ਨੂੰ ਜ਼ਹਿਰ ਮੁਕਤ ਕਰਨ...

Darbar-e-Khalsa

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਰਬਾਰ ਏ ਖਾਲਸਾ ਵੱਲੋਂ ਪੰਜਾਬ ਦੀ ਜ਼ਮੀਨ ਨੂੰ ਜ਼ਹਿਰ ਮੁਕਤ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਦਰਅਸਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਿਕ ਪਿੰਡ ਮਧੇਕੇ ਵਿਖੇ ਜ਼ਹਿਰ ਮੁਕਤ ਖੇਤੀ ਅਤੇ ਕੁਦਰਤੀ ਤਰੀਕੇ ਨਾਲ ਆਲੂਆਂ ਅਤੇ ਕਣਕ ਦੀ ਪੈਦਾਵਾਰ ਕਰਨ ਦੀ ਸ਼ੁਰੂਆਤ ਦਰਬਾਰ ਏ ਖਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਕੀਤੀ ਗਈ।

ਦੱਸ ਦੇਈਏ ਕਿ ਇਸ ਮੁਹਿੰਮ ਦੀ ਸ਼ੁਰੂਆਤ ਕਿਸਾਨ ਹਰੀ ਸਿੰਘ ਦੇ ਖੇਤ ਵਿੱਚ ਕਰਦਿਆਂ ਹਰਜਿੰਦਰ ਸਿੰਘ ਮਾਝੀ ਨੇ ਦੱਸਿਆ ਕਿ ਹਰੀ ਸਿੰਘ ਦੇ ਇੱਕ ਏਕੜ ਜ਼ਮੀਨ ਨੂੰ ਦਰਬਾਰ ਏ ਖਾਲਸਾ ਵੱਲੋਂ ਗੋਦ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਆਲੂਆਂ ਦੀ ਫਸਲ ਵਿੱਚੋਂ ਖਰਚਾ ਕੱਢ ਕੇ ਕਰੀਬ ਪੰਜਾਹ ਹਜਾਰ ਰੁਪਏ ਤੋਂ ਘੱਟ ਪਰੌਫਿਟ ਹੁੰਦਾ ਹੈ ਤਾਂ ਉਸ ਦੀ ਭਰਪਾਈ ਦਰਬਾਰ ਏ ਖਾਲਸਾ ਦੇ ਆਗੂ ਕੁਲਦੀਪ ਸਿੰਘ ਮਧੇਕੇ ਕਰਨਗੇ।

ਉੱਥੇ ਹੀ ਹਰਿੰਦਰ ਸਿੰਘ ਮਾਝੀ ਨੇ ਕਿਹਾ ਕਿ ਸਾਡਾ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਮਨਾਉਣਾ ਤਾਂ ਹੀ ਸਾਰਥਕ ਹੈ ਜੇਕਰ ਅਸੀਂ ਉਨ੍ਹਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਲਾਗੂ ਕਰਾਂਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।