ਦਾਖਾ ਤੋਂ ਅਕਾਲੀ ਦਲ ਤੇ ਕਾਂਗਰਸ ਦੀ ਵੱਡੀ ਟੱਕਰ, ਜਾਣੋ ਕੌਣ ਚੱਲ ਰਿਹੈ ਅੱਗੇ

ਏਜੰਸੀ

ਖ਼ਬਰਾਂ, ਪੰਜਾਬ

ਦਾਖਾ 'ਚ 21 ਅਕਤੂਬਰ ਨੂੰ ਹੋਈ ਜ਼ਿਮਨੀ ਚੋਣ ਲਈ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ...

By election vote results

ਦਾਖਾ  : ਦਾਖਾ 'ਚ 21 ਅਕਤੂਬਰ ਨੂੰ ਹੋਈ ਜ਼ਿਮਨੀ ਚੋਣ ਲਈ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਚੋਣ ਨਤੀਜਿਆਂ 'ਚ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਅਤੇ ਕਾਂਗਰਸ ਦੇ ਕੈਪਟਨ ਸੰਦੀਪ ਸੰਧੂ ਵਿਚਕਾਰ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਜਿਵੇਂ-ਜਿਵੇਂ ਵੋਟਾਂ ਦੀ ਗਿਣਤੀ ਅੱਗੇ ਵਧ ਰਹੀ ਹੈ, ਉਮੀਦਵਾਰਾਂ ਦੇ ਸਾਹ ਵੀ ਸੁੱਕੇ ਪਏ ਹਨ। ਦਾਖਾ ਹਲਕਾ ਤੋਂ 11 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਸਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ। ਇੱਥੇ ਮੁੱਖ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ, ਕਾਂਗਰਸ ਦੇ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਵਿਚਕਾਰ ਹੈ। ਵੋਟਾਂ ਦੀ ਗਿਣਤੀ ਦੌਰਾਨ ਸਾਹਮਣੇ ਆ ਰਹੇ ਚੋਣ ਰੁਝਾਨ ਇਸ ਤਰ੍ਹਾਂ ਹਨ

ਪਹਿਲੇ ਗੇੜ ਦੀ ਗਿਣਤੀ
ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ 550 ਵੋਟਾਂ ਨਾਲ ਅੱਗੇ

ਦੂਜੇ ਗੇੜ ਦੀ ਗਿਣਤੀ (ਅਕਾਲੀ ਦਲ 759 ਵੋਟਾਂ ਨਾਲ ਅੱਗੇ)
ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਨੂੰ 4269 ਵੋਟਾਂ ਮਿਲੀਆਂ
ਕਾਂਗਰਸ ਦੇ ਕੈਪਟਨ ਸੰਧੂ ਨੂੰ 4079 ਵੋਟਾਂ ਮਿਲੀਆਂ

ਤੀਜੇ ਗੇੜ ਦੀ ਗਿਣਤੀ (ਅਕਾਲੀ ਦਲ ਕੁੱਲ 2255 ਵੋਟਾਂ ਨਾਲ ਅੱਗੇ)
ਅਕਾਲੀ ਦਲ ਦੇ ਮਨਪ੍ਰੀਤ ਇਆਲੀ ਨੂੰ ਮਿਲੀਆਂ 4632 ਵੋਟਾਂ
ਕਾਂਗਰਸ ਦੇ ਸੰਦੀਪ ਸੰਧੂ ਨੂੰ ਮਿਲੀਆਂ 3136 ਵੋਟਾਂ

ਚੌਥੇ ਗੇੜ ਦੀ ਗਿਣਤੀ (ਅਕਾਲੀ ਦਲ ਕੁੱਲ 3273 ਵੋਟਾਂ ਨਾਲ ਅੱਗੇ)
ਅਕਾਲੀ ਦਲ ਦੇ ਮਨਪ੍ਰੀਤ ਇਆਲੀ ਨੂੰ ਮਿਲੀਆਂ 4435 ਵੋਟਾਂ
ਕਾਂਗਰਸ ਦੇ ਸੰਦੀਪ ਸੰਧੂ ਨੂੰ ਮਿਲੀਆਂ 3417 ਵੋਟਾਂ

ਪੰਜਵੇਂ ਗੇੜ ਦੀ ਗਿਣਤੀ (ਅਕਾਲੀ ਦਲ ਕੁੱਲ 3357 ਵੋਟਾਂ ਨਾਲ ਅੱਗੇ)
ਅਕਾਲੀ ਦਲ ਦੇ ਮਨਪ੍ਰੀਤ ਇਆਲੀ ਨੂੰ ਮਿਲੀਆਂ 21160 ਵੋਟਾਂ
ਕਾਂਗਰਸ ਦੇ ਸੰਦੀਪ ਸੰਧੂ ਨੂੰ ਮਿਲੀਆਂ 17803 ਵੋਟਾਂ
ਲੋਕ ਇਨਸਾਫ ਪਾਰਟੀ ਦੇ ਸੁਖਦੇਵ ਸਿੰਘ ਚੱਕ ਨੂੰ ਮਿਲੀਆਂ 2251 ਵੋਟਾਂ

ਛੇਵੇਂ ਗੇੜ ਦੀ ਗਿਣਤੀ (ਅਕਾਲੀ ਦਲ ਕੁੱਲ 4048 ਵੋਟਾਂ ਨਾਲ ਅੱਗੇ)
ਅਕਾਲੀ ਦਲ ਦੇ ਮਨਪ੍ਰੀਤ ਇਆਲੀ ਨੂੰ ਮਿਲੀਆਂ 3764  ਵੋਟਾਂ
ਕਾਂਗਰਸ ਦੇ ਸੰਦੀਪ ਸੰਧੂ ਨੂੰ ਮਿਲੀਆਂ 3073 ਵੋਟਾਂ
ਲੋਕ ਇਨਸਾਫ ਪਾਰਟੀ ਦੇ ਸੁਖਦੇਵ ਸਿੰਘ ਚੱਕ ਨੂੰ ਮਿਲੀਆਂ 687 ਵੋਟਾਂ

ਸੱਤਵੇਂ ਗੇੜ ਦੀ ਗਿਣਤੀ (ਅਕਾਲੀ ਦਲ ਕੁੱਲ 5242 ਵੋਟਾਂ ਨਾਲ ਅੱਗੇ)
ਅਕਾਲੀ ਦਲ ਦੇ ਮਨਪ੍ਰੀਤ ਇਆਲੀ ਨੂੰ ਮਿਲੀਆਂ 4125  ਵੋਟਾਂ
ਕਾਂਗਰਸ ਦੇ ਸੰਦੀਪ ਸੰਧੂ ਨੂੰ ਮਿਲੀਆਂ 2931 ਵੋਟਾਂ
ਲੋਕ ਇਨਸਾਫ ਪਾਰਟੀ ਦੇ ਸੁਖਦੇਵ ਸਿੰਘ ਚੱਕ ਨੂੰ ਮਿਲੀਆਂ 512 ਵੋਟਾਂ

ਅੱਠਵੇਂ ਗੇੜ ਦੀ ਗਿਣਤੀ (ਅਕਾਲੀ ਦਲ ਕੁੱਲ 6477 ਵੋਟਾਂ ਨਾਲ ਅੱਗੇ)
ਅਕਾਲੀ ਦਲ ਦੇ ਮਨਪ੍ਰੀਤ ਇਆਲੀ ਨੂੰ ਮਿਲੀਆਂ 4379  ਵੋਟਾਂ
ਕਾਂਗਰਸ ਦੇ ਸੰਦੀਪ ਸੰਧੂ ਨੂੰ ਮਿਲੀਆਂ 3144 ਵੋਟਾਂ
ਲੋਕ ਇਨਸਾਫ ਪਾਰਟੀ ਦੇ ਸੁਖਦੇਵ ਸਿੰਘ ਚੱਕ ਨੂੰ ਮਿਲੀਆਂ 538 ਵੋਟਾਂ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।