ਬਿਲ ਪਾਸ ਕਰਨ ਦਾ ਬਦਲਾ ਲੈਣਾ ਸ਼ੁਰੂ?

ਏਜੰਸੀ

ਖ਼ਬਰਾਂ, ਪੰਜਾਬ

ਬਿਲ ਪਾਸ ਕਰਨ ਦਾ ਬਦਲਾ ਲੈਣਾ ਸ਼ੁਰੂ?

image

ਈ.ਡੀ. ਨੇ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਨੂੰ ਕੀਤਾ ਤਲਬ

ਚੰਡੀਗੜ੍ਹ, 23 ਅਕਤੂਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਧਾਨ ਸਭਾ 'ਚ ਕੇਂਦਰੀ ਖੇਤੀ ਬਿਲਾਂ ਦੇ ਵਿਰੋਧ 'ਚ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਤਾ ਪਾਸ  ਕਰਵਾ ਕੇ ਮੋਦੀ ਸਰਕਾਰ ਨੂੰ ਦਿਤੀ ਸਿੱਧੀ ਚੁਨੌਤੀ ਦਾ ਅਸਰ ਸ਼ੁਰੂ ਹੋ ਗਿਆ ਹੈ। ਕੇਂਦਰ ਸਰਕਾਰ ਅਧੀਨ ਆਉਂਦੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਠੰਢੇ ਬਸਤੇ 'ਚ ਪਏ ਮਾਮਲੇ ਨੂੰ ਬਾਹਰ ਕਢਦਿਆਂ ਫੇਮਾ ਦੇ ਉਲੰਘਣ ਦੇ ਕੇਸਾਂ ਵਾਲੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਸੰਮਨ ਭੇਜ ਕੇ ਤਲਬ ਕਰ ਲਿਆ ਗਿਆ ਹੈ। ਉਸ ਨੂੰ 27 ਅਕਤੂਬਰ ਨੂੰ ਜਲੰਧਰ ਈ.ਡੀ. ਦਫਤਰ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2016 'ਚ ਈ.ਡੀ. ਨੇ ਰਣਇੰਦਰ ਸਿੰਘ ਨੂੰ ਤਲਬ ਕੀਤਾ ਸੀ ਅਤੇ ਸਵਿਟਜ਼ਰਲੈਂਡ ਤੇ ਇੰਗਲੈਂਡ ਖੇਤਰ 'ਚ ਪੈਸੇ ਦੇ ਅਦਾਨ ਪ੍ਰਦਾਨ ਬਾਰੇ ਪੁੱਛ ਪੜਤਾਲ ਕੀਤੀ ਗਈ ਸੀ।