ਵੱਡੇ ਭਰਾ ਨੇ ਛੋਟੇ ਭਰਾ ਨੂੰ ਸਿਰ ਵਿਚ ਕੁਹਾੜੀ ਮਾਰ ਕੇ ਮੌਤ ਦੇ ਘਾਟ ਉਤਾਰਿਆ

ਏਜੰਸੀ

ਖ਼ਬਰਾਂ, ਪੰਜਾਬ

ਵੱਡੇ ਭਰਾ ਨੇ ਛੋਟੇ ਭਰਾ ਨੂੰ ਸਿਰ ਵਿਚ ਕੁਹਾੜੀ ਮਾਰ ਕੇ ਮੌਤ ਦੇ ਘਾਟ ਉਤਾਰਿਆ

image

ਬਠਿੰਡਾ (ਦਿਹਾਤੀ), 23 ਅਕਤੂਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਜ਼ਿਲ੍ਹੇ ਦੇ ਪਿੰਡ ਭੈਣੀ ਚੂਹੜ ਵਿਖੇ ਬੀਤੇ ਦਿਨੀਂ ਪੜ੍ਹੇ-ਲਿਖੇ ਵੱਡੇ ਭਰਾ ਵਲੋਂ ਅਪਣੇ ਸੁੱਤੇ ਪਏ ਛੋਟੇ ਭਰਾ ਦੇ ਸਿਰ ਉਤੇ ਕੀਤੇ ਕੁਹਾੜੀ ਦੇ ਤੇਜ਼ ਵਾਰ ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਭੈਣੀ ਚੂਹੜ ਦੇ ਇਕ ਹਸਦੇ-ਵਸਦੇ ਪਰਵਾਰ ਵਿਚਲੇ ਵੱਡੇ ਪੜ੍ਹੇ ਲਿਖੇ ਭਰਾ ਲਈ ਆਈਲੈਂਟਸ ਪਾਸ ਕੁੜੀ ਦੇ ਰਿਸ਼ਤੇ ਦੀ ਗੱਲ ਚਲੀ ਸੀ ਪਰ ਉਸ ਵਲੋਂ ਕਥਿਤ ਤੌਰ 'ਤੇ ਇਨਕਾਰ ਕਰ ਦੇਣ 'ਤੇ ਛੋਟੇ ਬਾਹਰਵੀਂ ਪਾਸ ਭਰਾ ਜੋ ਇਕ ਨਿਜੀ ਫ਼ੈਕਟਰੀ ਅੰਦਰ ਮੁਲਾਜ਼ਮ ਸੀ ਨਾਲ ਉਕਤ ਆਈਲੈਂਟਸ ਪਾਸ ਵਾਲੀ ਕੁੜੀ ਦੇ ਵਿਆਹ ਦੀ ਗੱਲ ਵੱਡੇ ਭਰਾ ਦੀ ਸਹਿਮਤੀ ਨਾਲ ਪਰਵਾਰ ਨੇ ਚਲਾਉਣੀ ਸ਼ੁਰੂ ਕੀਤੀ ਜਿਸ 'ਤੇ ਘਟਨਾ ਵਾਲੇ ਦਿਨ ਉਕਤ ਛੋਟੇ ਭਰਾ ਨੂੰ ਵੇਖਣ ਲਈ ਕੁੜੀ ਵਾਲਿਆਂ ਨੇ ਆਉਣਾ ਸੀ ਪਰ ਅਪਣੇ ਦੁਪਿਹਰ ਵੇਲੇ ਸੁੱਤੇ ਪਏ ਭਰਾ ਉਪਰ ਜ਼ੋਰਦਾਰ ਕੁਹਾੜੀ ਦਾ ਵਾਰ ਕਰ ਦੇਣ ਕਾਰਨ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ 'ਤੇ ਇਲਾਜ ਲਈ ਬਠਿੰਡਾ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ। ਮਾਮਲੇ ਨੂੰ ਲੈ ਕੇ ਮੋੜ ਪੁਲਿਸ ਨੇ ਪੀੜਤ ਪਰਵਾਰ ਦੇ ਮੁੱਖੀ ਜਗਸੀਰ ਸਿੰਘ ਵਾਸੀ ਭੈਣੀ ਚੂਹੜ ਦੇ ਦਿਤੇ ਬਿਆਨ ਵਿਚ ਦਸਿਆ ਕਿ ਉਸ ਦੇ ਵੱਡੇ ਲੜਕੇ ਯਾਦਵਿੰਦਰ ਸਿੰਘ ਨੇ ਕਥਿਤ ਤੌਰ 'ਤੇ ਅਪਣੇ ਛੋਟੇ ਭਰਾ ਸੰਦੀਪ ਸਿੰਘ (23) ਦੇ ਸਿਰ ਵਿਚ ਕੁਹਾੜੀ ਮਾਰ  ਜਿਸ ਦੀ ਦੋ ਦਿਨ ਬਾਅਦ ਹਸਪਤਾਲ ਵਿਚ ਮੌਤ ਹੋ ਗਈ।