'ਇਨ੍ਹਾਂ ਕੋਲ ਹੁਣ ਵੋਟ ਮੰਗਣ ਲਈ ਕੁੱਝ ਨਹੀਂ ਬਚਿਆ'

ਏਜੰਸੀ

ਖ਼ਬਰਾਂ, ਪੰਜਾਬ

'ਇਨ੍ਹਾਂ ਕੋਲ ਹੁਣ ਵੋਟ ਮੰਗਣ ਲਈ ਕੁੱਝ ਨਹੀਂ ਬਚਿਆ'

image

ਸ਼੍ਰੀਨਗਰ, 23 ਅਕਤੂਬਰ : ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਬਿਹਾਰ ਚੋਣ 'ਤੇ ਟਿੱਪਣੀ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਪੀ.ਐੱਮ. ਮੋਦੀ ਦੀ ਬਿਹਾਰ ਰੈਲੀ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ 'ਚ ਅਸਫ਼ਲ ਰਹੀ ਹੈ। ਇਨ੍ਹਾਂ ਨੂੰ ਵੋਟ ਮੰਗਣ ਲਈ ਕੁਝ ਨਹੀਂ ਦਿਸ ਰਿਹਾ। ਪੀ.ਐੱਮ. ਮੋਦੀ ਧਾਰਾ 370 ਹਟਾਉਣ ਲਈ ਵੋਟ ਮੰਗ ਰਹੇ ਹਨ। ਕਦੇ ਕਹਿੰਦੇ ਹਨ ਮੁਫ਼ਤ ਵੈਕਸੀਨ ਦੇਣਗੇ।
ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਭਾਜਪਾ 'ਤੇ ਭੜਕਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਵੋਟ ਮੰਗਣ ਲਈ ਕੁਝ ਨਹੀਂ ਦਿਸ ਰਿਹਾ। ਉਹ ਕਹਿ ਰਹੇ ਹਨ ਕਿ ਤੁਸੀਂ ਜੰਮੂ 'ਚ ਜ਼ਮੀਨ ਖ਼ਰੀਦ ਸਕਦੇ ਹੋ। ਧਾਰਾ 370 ਹਟਾਉਣ ਲਈ ਵੋਟ ਮੰਗ ਰਹੇ ਹਨ। ਇਹ ਸਰਕਾਰ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਕਰਨ 'ਚ ਅਸਫ਼ਲ ਹੋਈ ਹੈ। ਮਹਿਬੂਬਾ ਨੇ ਕਿਹਾ ਕਿ ਸਾਰਿਆਂ ਨੂੰ ਇਰਾਦਾ ਕਰਨਾ ਹੋਵੇਗਾ ਕਿ 5 ਅਗੱਸਤ ਨੂੰ ਜੋ ਦਿੱਲੀ ਦਰਬਾਰ ਵਲੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਸਾਡੇ ਤੋਂ ਖੋਹ ਲਿਆ ਗਿਆ ਹੈ, ਉਸ ਨੂੰ ਵਾਪਸ ਲੈਣਾ ਹੋਵੇਗਾ। ਉਸ ਦੇ ਨਾਲ-ਨਾਲ ਕਸ਼ਮੀਰ ਮਸਲਾ, ਜਿਸ ਲਈ ਹੁਣ ਲੜਾਈ ਜਾਰੀ ਰਖਣੀ ਹੋਵੇਗੀ, ਇਹ ਰਾਹ ਬਿਲਕੁੱਲ ਵੀ ਆਸਾਨ ਨਹੀਂ ਹੈ। ਉਹ ਇਸ ਤੋਂ ਇਲਾਵਾ ਜੇਲਾਂ 'ਚ ਬੰਦ ਲੋਕਾਂ ਦੀ ਰਿਹਾਈ ਦੀ ਮੰਗ ਵੀ ਕਰਦੀ ਹੈ।                    (ਪੀਟੀਆਈ)