ਸੀਨੀਅਰ ਭਾਜਪਾ ਆਗੂ ਯਾਦਵਿੰਦਰ ਬੁੱਟਰ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਏਜੰਸੀ

ਖ਼ਬਰਾਂ, ਪੰਜਾਬ

ਸੀਨੀਅਰ ਭਾਜਪਾ ਆਗੂ ਯਾਦਵਿੰਦਰ ਬੁੱਟਰ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

image

ਬਟਾਲਾ, 23 ਅਕਤੂਬਰ (ਸ.ਸ.ਸ.) : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰੀ ਮੈਂਬਰ ਵਲੋਂ ਕੇਂਦਰੀ ਮੰਤਰੀ ਸ. ਹਰਦੀਪ  ਸਿੰਘ ਪੁਰੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਸੀਨੀਅਰ ਭਾਜਪਾ ਆਗੂ ਯਾਦਵਿੰਦਰ ਸਿੰਘ ਬੁੱਟਰ ਵਲੋਂ ਬਟਾਲਾ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਕੇਂਦਰੀ ਮੰਤਰੀ ਸ. ਹਰਦੀਪ ਪੁਰੀ ਨੂੰ ਜਾਣੂ ਕਰਵਾਇਆ ਅਤੇ ਬਟਾਲਾ ਇੰਡਸਟਰੀ ਨੂੰ ਮੁੜ ਸਿਖਰ ’ਤੇ ਪਹੁੰਚਾਉਣ ਲਈ ਵਿਸ਼ੇਸ਼ ਯੋਜਨਾ ਉਲੀਕੀ। 
ਇਸ ਮੌਕੇ ਭਾਜਪਾ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਸੱਚ ਦੀ ਪਟਾਰੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਦਿਤੀ ਜਾ ਰਹੀ ਮਹਿੰਗੀ ਬਿਜਲੀ ਨੇ ਕਾਰਖਾਨੇਦਾਰਾਂ ਦਾ ਲੱਕ ਤੋੜ ਕੇ ਰਖ ਦਿਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲਗਾਈ ਜੀ.ਐਸ.ਟੀ. ਦਾ ਕੇਂਦਰ ਅਤੇ ਸੂਬੇ ਨੂੰ ਬਰਾਬਰ ਹਿੱਸਾ ਮਿਲਦਾ ਹੈ ਜਿਸ ਵਿਚ ਕੇਂਦਰ ਨੂੰ ਜਾਣ ਵਾਲਾ ਟੈਕਸ ਦਾ ਦੇਸ਼ ਦੀ ਅਰਥਵਿਵਸਥਾ ਅਤੇ ਰਾਖੀ ਲਈ ਵਰਤਿਆ ਜਾਂਦਾ ਹੈ ਜਦਕਿ ਸੂਬਾ ਸਰਕਾਰ ਵਲੋਂ ਬਰਾਬਰ ਟੈਕਸ ਵਸੂਲਣ ਦੇ ਬਾਵਜੂਦ ਕਾਰਖਾਨੇਦਾਰਾਂ ਨੂੰ ਕੋਈ ਵੀ ਸਹੂਲਤ ਨਹੀਂ ਦਿਤੀ ਜਾਂਦੀ ਜਿਸ ਕਾਰਨ ਕਿਸੇ ਸਮੇਂ ਵਿਚ ਇੰਡਸਟਰੀ ਲਈ ਜਾਣਿਆ ਜਾਂਦਾ ਸ਼ਹਿਰ ਬਟਾਲਾ ਅੱਜ ਇੰਡਸਟਰੀ ਖ਼ਤਮ ਹੋਣ ਦੀ ਕਗਾਰ ’ਤੇ ਹੈ। 
ਭਾਜਪਾ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਜੀ ਨੂੰ ਬਟਾਲਾ ਦੀਆਂ ਕੇਂਦਰ ਸਰਕਾਰ ਰਾਹੀਂ ਹੱਲ ਹੋਣ ਵਾਲੀ ਸਮੱਸਿਅਵਾਂ ਅਤੇ ਇੰਡਸਟਰੀ ਦੇ ਮੁੱਦੇ ’ਤੇ ਚਰਚਾ ਕੀਤੀ ਗਈ ਹੈ ਅਤੇ ਬਟਾਲੇ ਦੀ ਬੇਹਤਰੀ ਲਈ ਯੋਜਨਾਵਾਂ ਉਲੀਕੀਆਂ ਗਈਆਂ ਹਨ। ਯਾਦਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਹ ਭਰੋਸਾ ਦਿਤਾ ਹੈ ਕਿ ਬਟਾਲੇ ਨੂੰ ਕੇਂਦਰ ਸਰਕਾਰ ਵਲੋਂ ਹਰ ਸੰਭਵ ਸਹਿਯੋਗ ਦਿਤਾ ਜਾਵੇਗਾ ਅਤੇ ਇੰਡਸਟਰੀ ਦੀ ਬੇਹਤਰੀ ਲਈ ਸਰਕਾਰ ਜਲਦ  ਉਪਰਾਲਾ ਕਰੇਗੀ। ਅੰਤ ਵਿਚ ਬੁੱਟਰ ਨੇ ਕਿਹਾ  ਕਿ ਉਹ ਭਾਜਪਾ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਜੋ ਵੀ ਪਾਰਟੀ ਹਾਈਕਮਾਨ ਉਨ੍ਹਾਂ ਦੀ ਜ਼ਿੰਮੇਵਾਰੀ ਲਗਾਏਗੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।