Social Media Influencers ਲਈ ਖੁਸ਼ੀ ਦੀ ਖ਼ਬਰ, ਪੰਜਾਬ ਸਰਕਾਰ ਨੇ ਇਨਫਲੂਐਂਸਰਾਂ ਲਈ ਲਾਂਚ ਕੀਤੀ ਇਹ ਪਾਲਸੀ 

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ ਨੇ ਇਸ ਬਾਰੇ ਪੂਰੀ ਜਾਣਕਾਰੀ http://diprpunjab.gov.in/sites/default/files/influencer policey 2023.pdf 'ਤੇ ਪ੍ਰਕਾਸ਼ਿਤ ਕੀਤੀ ਹੈ।

Bhagwant Mann

ਚੰਡੀਗੜ੍ਹ : ਪੰਜਾਬ ਦੇ ਸੱਭਿਆਚਾਰ, ਅਮੀਰ ਵਿਰਸੇ ਆਦਿ ਨੂੰ ਇੰਟਰਨੈੱਟ ਮੀਡੀਆ 'ਤੇ ਵਿਸ਼ਵ ਸੈਰ-ਸਪਾਟੇ ਦੇ ਨਕਸ਼ੇ 'ਤੇ ਪ੍ਰਫੁੱਲਤ ਕਰਨ ਲਈ ਸਰਕਾਰ ਹੁਣ ਇਨਫਲੂਏਂਸਰਾਂ ਦੀ ਮਦਦ ਲਵੇਗੀ। ਇਸ ਦੇ ਲਈ ਸਰਕਾਰ ਨੇ ਇਕ ਵਿਆਪਕ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਇਨਫਲੂਐਂਸਰਾਂ ( Punjab Influencer Empowerment Policy 2023) ਨੂੰ ਸੂਚੀਬੱਧ ਕੀਤਾ ਜਾਵੇਗਾ ਤੇ ਸਰਕਾਰ ਉਨ੍ਹਾਂ ਲਈ ਬਾਕਾਇਦਾ ਕੈਂਪੇਨ ਬਣਾ ਕੇ ਦੇਵੇਗੀ ਜਿਸ ਦਾ ਉਹ ਪ੍ਰਚਾਰ ਕਰਨਗੇ। 

ਇਸ ਸਕੀਮ ਤਹਿਤ ਇਨਫਲੂਐਂਸਰ ਤੇ ਸਰਕਾਰ ਪੰਜਾਬ ਦੇ ਵਿਕਾਸ ਦੀਆਂ ਕਹਾਣੀਆਂ, ਇਸ ਦੇ ਅਮੀਰ ਸੱਭਿਆਚਾਰ ਤੇ ਭਾਰਤ ਭਰ ਦੇ ਲੋਕਾਂ ਦੇ ਦਿਲਾਂ ਨੂੰ ਛੂਹਣ ਵਾਲੀਆਂ ਕਹਾਣੀਆਂ ਸਾਂਝੀਆਂ ਕਰਨਾ ਯਕੀਨੀ ਬਣਾਉਣਗੇ। ਇਸ ਦੇ ਨਾਲ ਹੀ ਨੀਤੀ ਦਾ ਉਦੇਸ਼ ਝੂਠੀਆਂ ਤੇ ਮਨਘੜਤ ਖ਼ਬਰਾਂ ਵਿਰੁੱਧ ਸਮੂਹਕ ਲੜਾਈ 'ਚ ਯੋਗਦਾਨ ਪਾਉਣਾ ਵੀ ਹੈ। ਇਨਫਲੂਏਂਸਰ ਐਮਪਾਵਰਮੈਂਟ ਨੀਤੀ-2023 ਬਾਰੇ ਵਿਸਥਾਰਪੂਰਵਕ ਜਾਣਕਾਰੀ ਤੇ ਇਸ ਲਈ ਆਪਣੇ ਆਪ ਨੂੰ ਕਿਵੇਂ ਭਰਤੀ ਕਰਨਾ ਹੈ,

ਸਰਕਾਰ ਨੇ ਇਸ ਬਾਰੇ ਪੂਰੀ ਜਾਣਕਾਰੀ http://diprpunjab.gov.in/sites/default/files/influencer policey 2023.pdf 'ਤੇ ਪ੍ਰਕਾਸ਼ਿਤ ਕੀਤੀ ਹੈ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਯੁਗ ਬਦਲ ਰਿਹਾ ਹੈ। ਅੱਜ ਕੱਲ੍ਹ ਇਨਫਲੂਐਂਸਰ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਕਈਆਂ ਦੀ ਆਨਲਾਈਨ ਮੀਡੀਆ 'ਚ ਚੰਗੀ ਪੈਂਠ ਹੈ।

ਸਰਕਾਰ ਇਸ ਮਾਧਿਅਮ ਰਾਹੀਂ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਸੀ, ਪਰ ਹੁਣ ਤੱਕ ਸਾਡੇ ਕੋਲ ਇਹ ਨੀਤੀ ਨਹੀਂ ਸੀ ਕਿ ਕਿਸੇ ਇਨਫਲੂਐਂਸਰ ਦੀਆਂ ਸੇਵਾਵਾਂ ਕਿਵੇਂ ਲਈਆਂ ਜਾ ਸਕਦੀਆਂ ਹਨ। ਹਰ ਤਰ੍ਹਾਂ ਦੀ ਜਾਣਕਾਰੀ ਜਿਵੇਂ ਕਿ ਉਨ੍ਹਾਂ ਨੂੰ ਕਿਸ ਮੁਹਿੰਮ ਲਈ ਕਿੰਨੇ ਪੈਸੇ ਦੇਣੇ ਹਨ ਆਦਿ ਦੀ ਜਾਣਕਾਰੀ ਇਸ ਨੀਤੀ ਵਿਚ ਰੱਖੀ ਗਈ ਹੈ।