ਸਰਕਾਰ ਇਜਾਜ਼ਤ ਦੇਵੇਗੀ ਤਾਂ ਜਾਵਾਂਗਾ ਪਾਕਿਸਤਾਨ : ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਜਾਣ ਲਈ ਹਾਂ ਕਰ ਦਿਤੀ ਹੈ। ਇਕ ਅੰਗਰੇਜ਼ੀ ਵੈਬਸਾਈਟ ਨਾਲ ਗੱਲ ਕਰਦੇ ਹੋਏ ਸਿੱਧੂ ਨੇ...

I will go to Pakistan if the government permits

ਚੰਡੀਗੜ੍ਹ (ਸਸਸ): ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਜਾਣ ਲਈ ਹਾਂ ਕਰ ਦਿਤੀ ਹੈ। ਇਕ ਅੰਗਰੇਜ਼ੀ ਵੈਬਸਾਈਟ ਨਾਲ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਹੈ ਕਿ ਜੇਕਰ ਸਰਕਾਰ ਇਜਾਜ਼ਤ ਦੇਵੇਗੀ ਤਾਂ ਉਹ ਪਾਕਿਸਤਾਨ ਜਰੂਰ ਜਾਣਗੇ। ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਮੇਰੇ ਕੋਲ ਕਾਲ ਆਈ ਹੈ।ਇਹ ਉਹੀ ਸ਼ਖਸ ਹਨ ਜਿਨ੍ਹਾਂ ਨੇ ਮੈਨੂੰ ਪਾਕਿਸਤਾਨ ਪੀਐਮ ਦੇ ਸਹੁੰ ਚੁੱਕ ਸਮਾਰੋਹ 'ਚ ਆਉਣ ਲਈ ਸਦਾ ਦਿਤਾ ਸੀ। 

ਸਿੱਧੂ ਨੇ ਪਾਕਿਸਤਾਨ ਦੇ ਤੋਂ ਦਿੱਤੇ ਗਏ ਸਦੇ 'ਤੇ ਸਕਾਰਾਤਮਕ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਉਹ ਉੱਥੇ ਜਾਣ ਦਾ ਇਰਾਦੇ ਰੱਖਦੇ ਹਨ। ਉਨ੍ਹਾਂ ਨੇ ਕਿਹਾ ਜੇਕਰ ਭਾਰਤੀ ਸਰਕਾਰ ਮੈਨੂੰ ਜਾਣ ਦੀ ਇਜਾਜ਼ਤ ਦੇਵੇਗੀ ਤਾਂ ਮੈਂ ਜਾਵਾਂਗਾ। ਮੇਰੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਮੈਂ ਇਕ ਇਤਹਾਸ ਬਣਾਵਾਂਗਾ।ਮੇਰੇ ਲਈ ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਕੋਈ ਨਹੀਂ ਹੋਵੇਗੀ ਕਿ ਮੇਰੀ ਪੱਗ ਉਸ ਥਾਂ ਨੂੰ ਛੂਏਗੀ ਜਿੱਥੇ ਗੁਰੂ ਨਾਨਕ ਦੇਵ  ਚਲਿਆ ਕਰਦੇ ਸਨ।

ਇਹ ਮੇਰੇ ਮਾਤਾ-ਪਿਤਾ ਦੀ ਅਜਿਹੀ ਇੱਛਾ ਸੀ ਜੋ ਪੂਰੀ ਨਹੀਂ ਹੋ ਪਾਈ ਸੀ। ਨਵਜੋਤ ਸਿੰਘ ਸਿੱਧੂ ਨੂੰ ਇਕ ਵਾਰ ਫਿਰ ਪਾਕਿਸਤਾਨ ਆਉਣ ਦਾ ਸੱਦਾ  ਮਿਲਿਆ ਹੈ। ਇਸ ਵਾਰ ਉਨ੍ਹਾਂ ਨੂੰ ਕਰਤਾਰਪੁਰ ਬਾਰਡਰ ਗਲਿਆਰਾ ਸਮਾਰੋਹ 'ਚ ਭਾਗ ਲੈਣ ਲਈ ਬੁਲਾਇਆ ਗਿਆ ਹੈ।

ਪਾਕਿਸਤਾਨ  ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਦੱਸਿਆ ਕਿ ਭਾਰਤ ਦੇ ਪੰਜਾਬ ਸਰਕਾਰ 'ਚ ਮੰਤਰੀ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਬਾਰਡਰ ਗਲਿਆਰਾ ਸਮਾਰੋਹ 'ਚ ਭਾਗ ਲੈਣ ਲਈ ਇੱਥੇ ਆ ਸੱਕਦੇ ਹਨ।ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿਤੀ ਗਈ।