ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਕੈਪਟਨ ਵੱਲੋਂ ਨਵੇਂ ਪ੍ਰੋਜੈਕਟਾਂ ਦੀ ਬਰਸਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਰਾਜ ਪੱਧਰੀ ਸਮਾਰੋਹ ਵਿਚ ਬਾਬੇ ਦੀ ਨਗਰੀ ਅਤੇ ਸੂਬੇ ਵਿਚ ਹੋਰ ਕਈਂ ਪ੍ਰੋਜੈਕਟਾਂ ਦੀ....

Captain Amrinder Singh

ਚੰਡੀਗੜ੍ਹ (ਪੀਟੀਆਈ) :  ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਰਾਜ ਪੱਧਰੀ ਸਮਾਰੋਹ ਵਿਚ ਬਾਬੇ ਦੀ ਨਗਰੀ ਅਤੇ ਸੂਬੇ ਵਿਚ ਹੋਰ ਕਈਂ ਪ੍ਰੋਜੈਕਟਾਂ ਦੀ ਬਰਸਾਤ ਹੋ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਰਾਜਪਾਲ ਵੀਪੀ ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿੰਨ ਇਤਿਹਾਸਕ ਸ਼ਹਿਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਬਟਾਲਾ ਦੇ ਲਈ 150 ਕਰੋੜ ਰੁਪਏ ਦੇ 26 ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਨਾਲ ਹੀ 3312 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਅਧੀਨ ਕ੍ਰਿਕਟਰ ਕਪਿਲ ਦੇਵ ਦੁਆਰਾ ਲਿਖੀ ਪੁਸਤਕ 'ਵੀ ਦ ਸਿੱਖਸ' ਨੂੰ ਵੀ ਖੋਲ੍ਹਣ ਦੀ ਰਸਮ ਵੀ ਕੀਤੀ ਗਈ। ਸਾਬਕਾ ਪੀ.ਐਮ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਲੋਕ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਨੂੰ ਸਾਰੇ ਧਰਮ ਦੇ ਸ਼ਰਧਾ ਨਾਲ ਮਨਾਉਣ। ਉਹਨਾਂ ਨੇ ਪ੍ਰੋਗਰਾਮ ਦੇ ਸੱਦੇ ਲਈ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕੀਤਾ। ਇਸ ਅਧੀਨ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਵੀ ਮੌਜੂਦ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਦੇ ਸੰਦੇਸ਼ ਦੇ ਜ਼ਰੀਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕਜੁਟ ਹੋ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਵਿਚ ਹਿੱਸਾ ਲੈਣ। ਕੈਪਟਨ ਨੇ ਕਿਹਾ ਕਿ ਇਹ ਉਹਨਾਂ ਦੀ ਖ਼ੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਇਸ ਇਤਿਹਾਸਕ ਸਮਾਰੋਹ ਨੂੰ ਮਨਾਉਣ ਦਾ ਮੌਕਾ ਮਿਲਿਆ। ਕੈਪਟਨ ਨੇ ਕਿਹਾ ਕਿ ਸਰਕਾਰ ਇਹ ਸਲਾਨਾ ਸਮਾਰੋਹ ਬਿਨਾ ਕਿਸੇ ਸਿਆਸੀ ਭੇਦਭਾਵ ਤੋਂ ਮਨਾਏਗੀ ਤੇ ਇਸ ਵਿਚ ਸਭਨਾਂ ਨੂੰ ਬੁਲਾਵਾ ਦਿਤਾ ਜਾਵੇਗਾ।

ਇਸ 'ਚ ਸੰਗਤ ਦੀ ਸਾਝੇਦਾਰੀ ਦੀ ਜ਼ਰੂਰਤ ਹੈ ਤੇ ਸੰਗਤ ਵੱਲੋਂ ਜਿਹੜੇ ਸੁਝਾਅ ਸਰਕਾਰ ਨੂੰ ਦਿਤੇ ਜਾਣਗੇ, ਉਹਨਾਂ ਉਤੇ ਵਿਚਾਰ ਤੇ ਅਮਲ ਕੀਤਾ ਜਾਵੇਗਾ। ਕੈਪਟਨ ਨੇ ਮੋਦੀ ਸਰਕਾਰ ਦਾ ਵੀ ਧੰਨਵਾਦ ਕੀਤਾ , ਜਿਹੜਾ ਕਿ ਇਸ ਸਲਾਨਾ ਸਮਾਰੋਹ ਲਈ ਹਰ ਸੰਭਵ ਮੱਦਦ ਦੇ ਰਹੀ ਹੈ। ਰਾਜ ਪੱਧਰੀ ਸਮਾਰੋਹ ਵਿਚ ਕੈਪਟਨ ਅਮਰਿੰਦਰ ਸਿੰਘ ਨੇ 10.5 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਦੇਸ਼ ਦੇ ਹਰ ਪਿੰਡ ਵਿਚ 550 ਪੌਦੇ ਲਗਾਉਣ ਦੇ ਅਭਿਆਨ ਦੀ ਵੀ ਸ਼ੁਰੂਆਤ ਕੀਤੀ। ਪੌਦੇ ਲਗਾਉਣ ਦਾ ਖ਼ਰਚ ਗ੍ਰੀਨ ਪੰਜਾਬ ਮਿਸ਼ਨ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਅਤੇ ਪੌਦਿਆਂ ਦੀ ਸੰਭਾਲ ਮਨਰੇਗਾ ਯੋਜਨਾ ਦੇ ਅਧੀਨ ਕੀਤੀ ਜਾਵੇਗੀ।

ਮੁੱਖ ਮੰਤਰੀ ਵੱਲੋਂ ਇਸ ਮੌਕੇ 'ਤੇ 32 ਕੈਦੀਆਂ ਦੀ ਰਿਹਾਈ ਅਤੇ 2952 ਕੈਦੀਆਂ ਦੀ ਸਜਾ ਵਿਚ ਕਟੌਤੀ ਦਾ ਐਲਾਨ ਵੀ ਕੀਤਾ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਸਕੱਤਰ ਗ੍ਰਹਿ ਦੇ ਅਗਵਾਈ ਹੇਠ ਇਕ ਕਮੇਟੀ ਬਣਾਉਣ ਦਾ ਫੈਸਲਾ ਵੀ ਲਿਆ ਗਿਆ ਹੈ। ਜਿਸ ਵਿਚ ਮੁੱਖ ਸਕੱਤਰ ਜੇਲ੍ਹ, ਡੀ.ਜੀ ਇੰਟੈਲੀਜੈਂਸ ਅਤੇ ਏ.ਡੀਜੀਪੀ ਜੇਲ੍ਹ ਨੂੰ ਮੈਂਬਰ ਦੇ ਤੌਰ 'ਤੇ ਸ਼ਾਮਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਕਮੇਟੀ ਵੱਲੋਂ ਕੈਦੀਆਂ ਦੇ ਆਚਰਣ ਦੇ ਅਧਾਰ ਉਤੇ ਉਹਨਾਂ ਦੀ ਸਜਾ ਵਿਚ ਕਟੌਤੀ ਕੀਤੀ ਜਾਵੇਗੀ। ਸਮੇਂ ਤੋਂ ਪਹਿਲਾਂ ਰਿਹਾ ਕਰਨ ਬਾਰੇ ਰਿਪੋਰਟ 60 ਦਿਨਾਂ ਦੇ ਅੰਦਰ ਹੀ ਪੇਸ਼ ਕੀਤੀ ਜਾਵੇਗੀ।

ਸਾਬਕਾ ਪੀਐਮ ਮਨਮੋਹਨ ਸਿੰਘ ਵੱਲੋਂ ਜਿਨ੍ਹਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਉਹਨਾਂ ਵਿਚ 24 ਕਰੋੜ ਦੀ ਲਾਗਤ ਨਾਲ ਨਿਰਮਾਣ ਕਿਤੇ ਜਾਣ ਵਾਲੇ ਤਿੰਨ ਹਾਈ ਲੇਵਲ ਪੁਲ ਅਤੇ ਦੋ ਫੁਟ ਬ੍ਰਿਜ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਬਿਆਸ ਨਦੀ ਉਤੇ 13 ਕਰੋੜ ਦੀ ਲਾਗਤ ਨਾਲ ਪੱਕੇ ਪੁਲ ਦਾ ਨਿਰਮਾਣ ਵੀ ਕੀਤਾ ਜਾਵੇਗਾ। 5 ਕਰੋੜ ਰੁਪਏ ਦੇ ਨਵੇਂ ਰੈਸਟ ਹਾਉਸ ਦਾ ਨਿਰਮਾਣ, 42 ਕਰੋੜ ਨਾਲ ਸੜਕਾਂ ਨੂੰ ਚੌੜਾ ਕਰਨਾ, 38 ਕਰੋੜ ਰੁਪਏ ਨਾਲ ਸੜਕਾਂ ਦੀ ਮੁਰੰਮਤ ਵੀ ਸ਼ਾਮਲ ਹੈ। ਇਹ ਸਾਰੇ ਪ੍ਰੋਜੈਕਟ ਜੁਲਾਈ 2019 ਤਕ ਪੂਰੇ ਕੀਤੇ ਜਾਣਗੇ।