ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ 3.26 ਕਰੋੜ ਰੁਪਏ ਦਾ ਸੋਨਾ ਜ਼ਬਤ

ਏਜੰਸੀ

ਖ਼ਬਰਾਂ, ਪੰਜਾਬ

ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ 3.26 ਕਰੋੜ ਰੁਪਏ ਦਾ ਸੋਨਾ ਜ਼ਬਤ

image

ਨਵੀਂ ਦਿੱਲੀ, 23 ਨਵੰਬਰ : ਕਸਟਮ ਅਧਿਕਾਰੀਆਂ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਇਕ ਵਿਅਕਤੀ ਤੋਂ 3.26 ਕਰੋੜ ਰੁਪਏ ਦਾ 6 ਕਿਲੋਗ੍ਰਾਮ ਤੋਂ ਜ਼ਿਆਦਾ ਸੋਨਾ ਬਰਾਮਦ ਕੀਤਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਦੇ ਕਸਟਮਜ਼ (ਰੋਕੂ) ਦੇ ਡਿਪਟੀ ਕਮਿਸ਼ਨਰ ਹੇਮੰਤ ਰੋਹਿਲਾ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਖਾਸ ਨੋਟਿਸ 'ਤੇ ਕਸਟਮਜ਼ (ਰੋਕੂ) ਅਧਿਕਾਰੀਆਂ ਨੇ 19 ਨਵੰਬਰ ਦੀ ਦੁਪਹਿਰ ਨੂੰ ਰਾਜਧਾਨੀ ਐਕਸਪ੍ਰੈਸ ਵਿਚ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਇਕ ਵਿਅਕਤੀ ਨੂੰ ਰੋਕਿਆ ਜੋ ਕੋਲਕਾਤਾ ਦੇ ਹਾਵੜਾ ਤੋਂ ਆਇਆ ਸੀ। ਉਨ੍ਹਾਂ ਦਸਿਆ ਕਿ ਤਲਾਸ਼ੀ ਲੈਣ 'ਤੇ ਉਸ ਤੋਂ ਕਰੀਬ 3.26 ਕਰੋੜ ਰੁਪਏ ਦਾ 6.3 ਕਿਲੋ ਸੋਨਾ ਬਰਾਮਦ ਹੋਇਆ। ਅਧਿਕਾਰੀ ਨੇ ਦਸਿਆ ਕਿ ਜ਼ਬਤ ਕੀਤਾ ਸੋਨਾ ਬਿਸਕੁਟ ਦੇ ਰੂਪ ਵਿਚ ਸੀ ਅਤੇ ਮੰਨਿਆ ਜਾਂਦਾ ਸੀ ਕਿ ਇਸ ਨੂੰ ਉੱਤਰ-ਪੂਰਬੀ ਸਰਹੱਦ ਰਾਹੀਂ ਦੇਸ਼ ਵਿਚ ਸਮਗਲ ਕੀਤਾ ਗਿਆ ਸੀ।  (ਪੀਟੀਆਈ)