ਦੁਨੀਆਂ 'ਚ ਨਿਵੇਸ਼ ਦਾ ਇਕ ਵੱਡਾ ਕੇਂਦਰ ਬਣ ਸਕਦੈ ਭਾਰਤ, ਸਰਕਾਰ ਚੁੱਕ ਰਹੀ ਹੈ ਕਦਮ: ਸੀਤਾਰਮਨ

ਏਜੰਸੀ

ਖ਼ਬਰਾਂ, ਪੰਜਾਬ

ਦੁਨੀਆਂ 'ਚ ਨਿਵੇਸ਼ ਦਾ ਇਕ ਵੱਡਾ ਕੇਂਦਰ ਬਣ ਸਕਦੈ ਭਾਰਤ, ਸਰਕਾਰ ਚੁੱਕ ਰਹੀ ਹੈ ਕਦਮ: ਸੀਤਾਰਮਨ

image

ਨਵੀਂ ਦਿੱਲੀ, 23 ਨਵੰਬਰ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਭਾਰਤ ਦੁਨੀਆਂ ਦਾ ਇਕ ਵੱਡਾ ਨਿਵੇਸ਼ ਕੇਂਦਰ ਜਾਂ ਹੌਟਸਪੌਟ ਬਣ ਸਕਦਾ ਹੈ। ਉਨ੍ਹਾਂ ਨੇ ਇਹ ਗੱਲ ਸੋਮਵਾਰ ਨੂੰ ਭਾਰਤੀ ਉਦਯੋਗ ਸੰਘ (ਸੀਆਈਆਈ) ਵਲੋਂ ਆਯੋਜਿਤ ਇਕ ਵਰਚੁਅਲ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਸਰਕਾਰ ਭਾਰਤ ਨੂੰ ਨਿਵੇਸ਼ ਦਾ ਕੇਂਦਰ ਬਣਾਉਣ ਵਲ ਕਦਮ ਵਧਾ ਰਹੀ ਹੈ। ਸੁਧਾਰਾਂ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੂੰ ਜਾਰੀ ਰਖਿਆ ਜਾਵੇਗਾ। ਉਨ੍ਹਾਂ ਨੇ ਭਵਿੱਖ ਵਿਚ ਕੁਝ ਹੋਰ ਵੱਡੇ ਸੁਧਾਰਾਂ ਦਾ ਸੰਕੇਤ ਵੀ ਦਿਤਾ। ਸੀਤਾਰਮਨ ਨੇ ਸਪੱਸ਼ਟ ਕੀਤਾ ਕਿ ਸੁਧਾਰਾਂ ਦੀ ਰਫ਼ਤਾਰ ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਵੱਡੇ ਪੱਧਰ 'ਤੇ ਕੁਝ ਹੋਰ ਸੁਧਾਰਾਂ ਲਈ ਕਦਮ ਚੁੱਕੇ ਜਾ ਰਹੇ ਹਨ। (ਪੀਟੀਆਈ)