ਈਸਾਈ ਭਾਈਚਾਰੇ ਨਾਲ ਸਬੰਧਤ ਔਰਤ ਦੀ ਮੌਤ ਦਾ ਮਾਮਲਾ

ਏਜੰਸੀ

ਖ਼ਬਰਾਂ, ਪੰਜਾਬ

ਈਸਾਈ ਭਾਈਚਾਰੇ ਨਾਲ ਸਬੰਧਤ ਔਰਤ ਦੀ ਮੌਤ ਦਾ ਮਾਮਲਾ

image

ਲਾਸ਼ ਨੂੰ ਦਫ਼ਨਾਉਣ ਲਈ ਪਿੰਡ ਰੰਧਾਵਾ ਮਸੰਦਾਂ ਵਿਚ ਸਥਿਤੀ ਤਣਾਅਪੂਰਨ


ਜਲੰਧਰ, 23 ਨਵੰਬਰ (ਵਰਿੰਦਰ ਸ਼ਰਮਾ):  ਬੀਤੇ ਦਿਨੀਂ ਥਾਣਾ ਛਾਉਣੀ ਦੇ ਅਧੀਨ ਆਉਂਦੇ ਦਕੋਹਾ ਫ਼ਾਟਕ ਦੇ ਨਜ਼ਦੀਕ ਔਰਤ ਮਨਜੀਤ ਕੌਰ (40) ਪਤਨੀ ਬਲਜਿੰਦਰ ਸਿੰਘ ਵਾਸੀ ਪਿੰਡ ਰੰਧਾਵਾ ਮਸੰਦਾਂ ਥਾਣਾ ਮਕਸੂਦਾਂ ਦੀ ਟਰੱਕ ਹੇਠ ਆਉਣ ਨਾਲ ਮੌਕੇ ਉਤੇ ਮੌਤ ਹੋ ਗਈ ਸੀ। ਈਸਾਈ ਭਾਈਚਾਰੇ ਨਾਲ ਸਬੰਧਤ ਮ੍ਰਿਤਕਾ ਨੂੰ ਦਫ਼ਨਾਉਣ ਲਈ ਪਿੰਡ ਰੰਧਾਵਾ ਮਸੰਦਾਂ ਵਿਚ ਵਿਵਾਦ ਵਾਲੀ ਸਥਿਤੀ ਪੈਦਾ ਹੋ ਗਈ। ਮ੍ਰਿਤਕਾ ਦੇ ਪਰਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਲੋਂ ਪਿੰਡ ਦੀ ਪੰਚਾਇਤ ਤੋਂ ਸ਼ਮਸ਼ਾਘਾਟ ਵਿਚ ਸਥਾਨ ਦੀ ਮੰਗ ਕੀਤੀ ਤਾਂ ਪਿੰਡ ਵਾਸੀਆਂ ਵਲੋਂ ਵਿਰੋਧ ਕਰਨ ਉਤੇ ਪੰਚਾਇਤ ਵਲੋਂ ਉਨ੍ਹਾਂ ਨੂੰ ਇੰਨਕਾਰ ਕਰਨ ਉਤੇ ਈਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਵਲੋਂ ਇਕੱਠੇ ਹੋ ਕੇ ਪੰਚਾਇਤ ਕੋਲੋਂ ਸਥਾਨ ਦੀ ਮੰਗ ਕੀਤੀ ਪਰ ਪੰਚਾਇਤ ਮੈਂਬਰਾਂ ਦਾ ਕਹਿਣਾ ਹੈ ਕਿ ਫਿਲਹਾਲ ਉਹ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਗ਼ੈਰ ਸਥਾਨ ਮੁਹਈਆ ਨਹੀਂ ਕਰਵਾ ਸਕਦੇ।

ਪੰਚਾਇਤ ਦਾ ਕਹਿਣਾ ਹੈ ਕਿ ਈਸਾਈ ਭਾਈਚਾਰੇ ਦੇ ਲੋਕ ਪਿੰਡ ਤੋਂ ਬਾਹਰ ਕਿਤੇ ਹੋਰ ਦਫ਼ਨਾ ਲੈਣ ਤੇ ਬਾਅਦ ਵਿਚ ਪਿੰਡ ਵਾਸੀਆਂ ਨਾਲ ਮਿਲ ਕੇ ਅੱਗੇ ਤੋਂ ਅਜਿਹੀ ਸਥਿਤੀ ਲਈ ਵਿਚਾਰ ਕੀਤਾ ਜਾਵੇਗਾ। ਮੌਕੇ ਉਤੇ ਪੁਲਿਸ ਵਲੋਂ ਸਥਿਤੀ ਉਤੇ ਕਾਬੂ ਰਖਿਆ ਹੋਇਆ ਹੈ। ਮੌਕੇ ਉਤੇ ਪੁੱਜੇ ਥਾਣਾ ਮਕਸੂਦਾਂ ਦੇ ਐਸਆਈ ਰਘਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸਾਂਤਮਈ ਮਾਹੌਲ ਪਿੰਡ ਵਾਸੀਆਂ ਤੇ ਕ੍ਰਿਸ਼ਚਨ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮ੍ਰਿਤਕਾ ਦੇ ਪਤੀ ਬਲਜਿੰਦਰ ਸਿੰਘ ਨੇ ਦਸਿਆ ਕਿ ਉਹ ਦਕੋਹਾ ਚਰਚ ਤੋਂ ਅਪਣੇ ਘਰ ਰੰਧਾਵਾ ਮਸੰਦਾਂ ਜਾ ਰਹੇ ਸਨ। ਜਦ ਉਹ ਦਕੋਹਾ ਫ਼ਾਟਕ ਤੋਂ ਸ਼ਹਿਰ ਵਲ ਮੁੜਨ ਲੱਗੇ ਤਾਂ ਪਿੱਛੋਂ ਤੇਜ਼ ਰਫ਼ਤਾਰ ਆ ਰਹੇ ਇਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ ਸੀ ਜਿਸ ਦੌਰਾਨ ਉਸ ਦੀ ਪਤਨੀ ਮਨਜੀਤ ਕੌਰ ਮੋਟਰਸਾਈਕਲ ਤੋਂ ਸੜਕ ਉਤੇ ਡਿੱਗ ਗਈ ਅਤੇ ਟਰੱਕ ਦੇ ਟਾਇਰ ਹੇਠ ਆ ਗਈ ਸੀ ਤੇ ਉਸ ਦੀ ਮੌਕੇ ਉਤੇ ਮੌਤ ਹੋ ਗਈ ਸੀ।
੮--jal lakhwinder ੨੩ nov news ੦੮ photo ੦੭