ਕਸ਼ਮੀਰ ਵਾਦੀ 'ਚ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ

ਏਜੰਸੀ

ਖ਼ਬਰਾਂ, ਪੰਜਾਬ

ਕਸ਼ਮੀਰ ਵਾਦੀ 'ਚ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ

image

ਸ੍ਰੀਨਗਰ, 23 ਨਵੰਬਰ: ਕਸ਼ਮੀਰ ਦੇ ਬਹੁਤੇ ਮੈਦਾਨੀ ਇਲਾਕਿਆਂ ਵਿਚ ਸੋਮਵਾਰ ਨੂੰ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਘਾਟੀ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਆਮ ਨਾਲੋਂ ਜ਼ਿਆਦਾ ਬਰਫ਼ਬਾਰੀ ਹੋਈ ਜਿਸ ਕਾਰਨ ਵਾਦੀ ਨੂੰ ਲਦਾਖ ਨਾਲ ਜੋੜਨ ਵਾਲਾ ਸ੍ਰੀਨਗਰ-ਲੇਹ ਮਾਰਗ ਬੰਦ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ ਦੇ ਸੋਨਮਾਰਗ-ਜ਼ੋਜਿਲਾ ਧੁਰੇ ਅਤੇ ਸ੍ਰੀਨਗਰ-ਲੇਹ ਰੋਡ ਦੀ ਉਚਾਈ 'ਤੇ ਸਥਿਤ ਇਲਾਕਿਆਂ ਲਈ 'ਸੰਤਰੀ' ਚੇਤਾਵਨੀ ਜਾਰੀ ਕਰਦਿਆਂ ਪ੍ਰਸ਼ਾਸਨ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਤਿਆਰ ਰਹਿਣ ਲਈ ਕਿਹਾ ਹੈ।
ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਜੰਮੂ ਅਤੇ ਸੋਨਮਾਰਗ-ਦਰਾਸ ਧੁਰੇ 'ਤੇ ਕੁਝ ਥਾਵਾਂ 'ਤੇ ਕਸ਼ਮੀਰ ਦੇ ਕਈ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋਈ ਅਤੇ ਕੁਝ ਥਾਵਾਂ 'ਤੇ ਭਾਰੀ ਬਰਫ਼ਬਾਰੀ ਹੋਈ। (ਪੀਟੀਆਈ)
ਅਧਿਕਾਰੀ ਨੇ ਦਸਿਆ ਕਿ ਉੱਤਰੀ ਕਸ਼ਮੀਰ ਦੇ ਗੁਲਮਰਗ ਵਿਚ ਰਾਤ ਦੇ ਸਮੇਂ ਚਾਰ ਇੰਚ ਤਕ ਬਰਫ਼ਬਾਰੀ ਹੋਈ, ਦਖਣੀ ਕਸ਼ਮੀਰ ਵਿਚ ਪਹਿਲਗਾਮ ਵਿਚ 10 ਸੈਂਟੀਮੀਟਰ ਬਰਫ਼ਬਾਰੀ ਹੋਈ।
ਉਨ੍ਹਾਂ ਕਿਹਾ ਕਿ ਆਖ਼ਰੀ ਰੀਪੋਰਟ ਆਉਣ ਤਕ ਉੱਚੇ ਉੱਚੇ ਇਲਾਕਿਆਂ ਵਿਚ ਬਰਫ਼ਬਾਰੀ ਹੋ ਰਹੀ ਹੈ ਅਤੇ ਇਹ ਜਾਰੀ ਰਹੇਗੀ। ਘਾਟੀ ਵਿਚ ਕਈ ਥਾਵਾਂ ਉੱਤੇ ਮੀਂਹ ਵੀ ਪਿਆ।
ਟ੍ਰੈਫ਼ਿਕ ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਦਸਿਆ ਕਿ ਬਰਫ਼ਬਾਰੀ ਕਾਰਨ ਸ੍ਰੀਨਗਰ-ਲੇਹ ਮਾਰਗ ਦੇ ਨਾਲ ਨਾਲ ਵਾਦੀ ਨੂੰ ਜੰਮੂ ਖੇਤਰ ਨਾਲ ਜੋੜਨ ਵਾਲਾ ਬਦਲਵਾਂ ਰਸਤਾ ਮੁਗਲ ਮਾਰਗ ਵੀ ਬੰਦ ਹੋ ਗਿਆ ਹੈ। ਬਰਫ਼ਬਾਰੀ ਵਿਚਕਾਰ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਵੀ ਆਵਾਜਾਈ ਜਾਰੀ ਹੈ। (ਪੀਟੀਆਈ)