ਬੁੱਢਾ ਦਲ ਕਰਨਲ ਦਲਵਿੰਦਰ ਸਿੰਘ ਗਰੇਵਾਲ ਦਾ ਹੋਲੇ ਮਹੱਲੇ ’ਤੇ ਕਰੇਗਾ ਸਨਮਾਨ

ਏਜੰਸੀ

ਖ਼ਬਰਾਂ, ਪੰਜਾਬ

ਬੁੱਢਾ ਦਲ ਕਰਨਲ ਦਲਵਿੰਦਰ ਸਿੰਘ ਗਰੇਵਾਲ ਦਾ ਹੋਲੇ ਮਹੱਲੇ ’ਤੇ ਕਰੇਗਾ ਸਨਮਾਨ

image

ਅੰਮ੍ਰਿਤਸਰ, 24 ਨਵੰਬਰ (ਸਸਸ): ਗੁਰੂ ਨਾਨਕ ਦੇਵ ਜੀ ਇੰਜੀਅਰਿੰਗ ਕਾਲਜ ਲੁਧਿਆਣਾ ਦੇ ਸਾਬਕਾ ਪਿ੍ਰੰਸੀਪਲ ਡਾਇਰੈਕਟਰ ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ ਜੋ ਉੱਘੇ ਲੇਖਕ ਤੇ ਸੁਲਜੇ ਪ੍ਰਬੰਧਕ ਹਨ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਵਿਖੇ ਉਚੇਚੇ ਤੌਰ ’ਤੇ ਆਏ। 
ਉਨ੍ਹਾਂ ਨੇ ਨਿਹੰਗ ਸਿੰਘ ਸਿੰਘਾਂ ਦੇ ਜੀਵਨ ਸ਼ੈਲੀ ਅਤੇ ਸਾਹਿਤਕ ਵਿਰਸੇ ਬਾਰੇ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨਾਲ ਵਿਸ਼ੇਸ਼ ਤੌਰ ’ਤੇ ਵਿਚਰ ਵਟਾਂਦਰਾ ਕੀਤਾ। ਇਸ ਸਮੇਂ ਬਾਬਾ ਭਗਤ ਸਿੰਘ, ਸ੍ਰ. ਗੁਰਦੇਵ ਸਿੰਘ ਢਿਲੋਂ, ਸ. ਗਗਨਦੀਪ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਸ. ਬੇਦੀ ਨੇ ਕਿਹਾ ਕਿ ਸਾਹਿਤ ਦੇ ਖੇਤਰ ਵਿਚ ਹਰ ਤਰ੍ਹਾਂ ਦਾ ਸਹਿਯੋਗ ਬੁੱਢਾ ਦਲ ਨੂੰ ਦੇਵਾਂਗੇ। ਇਸ ਸਮੇਂ ਸ੍ਰ. ਗਰੇਵਾਲ ਨੂੰ ਬੁੱਢਾ ਦਲ ਵਲੋਂ ਸਿਰਪਾਉ ਤੇ ਪੁਸਤਕਾਂ ਤੇ ਸੈੱਟ ਸ੍ਰ.ਬੇਦੀ ਸਕੱਤਰ ਬੁੱਢਾ ਦਲ ਨੇ ਭੇਟ ਕੀਤਾ। ਉਨ੍ਹਾਂ ਕਿਹਾ ਕਿ ਗਰੇਵਾਲ ਪਹਿਲੇ ਲੇਖਕ ਹਨ ਜਿਨ੍ਹਾਂ ਨੇ ਅੰਗਰੇਜ਼ੀ ਪੰਜਾਬੀ ਵਿਚ ਅੰਦਾਜ਼ਨ ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਜੀਵਨ, ਗੁਰਬਾਣੀ ਸਬੰਧੀ 150 ਦੇ ਕਰੀਬ ਪੁਸਤਕਾਂ ਲਿਖੀਆਂ ਹਨ। ਸਿੱਖ ਸੰਘਰਸ਼ ਬਾਰੇ ਵੀ ਉਨ੍ਹਾਂ ਦੀਆਂ ਯਾਦਗਾਰੀ ਪੁਸਤਕਾਂ ਹਨ। ਉਨ੍ਹਾਂ ਕਿਹਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸ. ਗਰੇਵਾਲ ਨੂੰ ਹੋਲੇ ਮਹੱਲੇ ਮੌਕੇ ਵਿਸ਼ੇਸ਼ ਐਵਾਰਡ ਨਾਲ ਸਨਮਾਨਤ ਕਰਨਗੇ।