ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਘਿਰਾਉ ਕਰਨ ਪੁੱਜੇ ਲੱਖਾ ਸਿਧਾਣਾ ਨੂੰ ਪੁਲਿਸ ਨੇ ਕਢਿਆ ਯੂਨੀਵਰਸਟੀ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਘਿਰਾਉ ਕਰਨ ਪੁੱਜੇ ਲੱਖਾ ਸਿਧਾਣਾ ਨੂੰ ਪੁਲਿਸ ਨੇ ਕਢਿਆ ਯੂਨੀਵਰਸਟੀ ਤੋਂ ਬਾਹਰ

image

ਪਟਿਆਲਾ, 24 ਨਵੰਬਰ (ਦਲਜਿੰਦਰ ਸਿੰਘ) : ਸ਼ਾਹੀ ਸ਼ਹਿਰ ਪਟਿਆਲਾ ਵਿਚ ਬਣੀ ਪੰਜਾਬੀ ਯੂਨੀਵਰਸਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਹਾਲ ’ਚ ਇਕ ਪ੍ਰੋਗਰਾਮ ਵਿਚ ਪੁੱਜਣ ਵਾਲੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੰਜਾਬ ਦੇ ਮਸਲਿਆਂ ’ਤੇ ਘਿਰਾਉ ਕਰਨ ਪਹੁੰਚੇ ਲੱਖਾ ਸਿਧਾਣਾ ਨੂੰ ਪੰਜਾਬ ਪੁਲਿਸ ਵਲੋਂ ਪਤਾ ਲਗਦਿਆਂ ਹੀ ’ਵਰਸਟੀ ’ਚੋਂ ਬਾਹਰ ਕੱਢ ਦਿਤਾ ਗਿਆ ਜਿਸ ’ਤੇ ਲੱਖਾ ਸਿਧਾਣਾ ਨੇ ਵੀ ਫ਼ੇਸਬੁੱਕ ਪੇਜ ’ਤੇ ਲਾਈਵ ਹੋ ਕੇ ਸਿੱਧਾ ਪ੍ਰਸਾਰਨ ਕਰ ਦਿਤਾ। ਲੱਖਾ ਸਿਧਾਣਾ ਨੂੰ ਇਸ ਤਰ੍ਹਾਂ ਯੂਨੀਵਰਸਟੀ ’ਚੋਂ ਕੱਢਣਾ ਸਿੱਧੇ-ਸਿੱਧੇ ਲੋਕਤੰਤਰ ਦਾ ਘਾਣ ਹੈ। 
ਲੋਕਤੰਤਰ ਦਾ ਘਾਣ ਕਰਨ ਦੀਆਂ ਇਕ ਜਾਂ ਦੋ ਨਹੀਂ ਬਲਕਿ ਕਈ ਉਦਾਹਰਣਾਂ ਸਮੇਂ-ਸਮੇਂ ਸਿਰ ਲੋਕਤੰਤਰ ਹੈ ਦੀਆਂ ਦੁਹਾਈਆਂ ਦੇਣ ਵਾਲਿਆਂ ਵਲੋਂ ਹੀ ਲੋਕਤੰਤਰ  ਦਾ ਘਾਣ ਕਰਨ ਦੀਆਂ ਮਿਲਦੀਆਂ ਹਨ, ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤ ਵਿਚ ਲੋਕਤੰਤਰ ਨਹੀਂ ਹੈ ਬਲਕਿ ਲੋਕਾਂ ਦਾ ਘਾਣ ਕਰਨ ਨੂੰ ਪਹਿਲ ਹੈ।