ਚਾਰਾ ਘਪਲਾ ਮਾਮਲੇ ਵਿਚ ਲਾਲੂ ਸੀਬੀਆਈ ਅਦਾਲਤ ’ਚ ਪੇਸ਼ ਹੋਏ

ਏਜੰਸੀ

ਖ਼ਬਰਾਂ, ਪੰਜਾਬ

ਚਾਰਾ ਘਪਲਾ ਮਾਮਲੇ ਵਿਚ ਲਾਲੂ ਸੀਬੀਆਈ ਅਦਾਲਤ ’ਚ ਪੇਸ਼ ਹੋਏ

image

ਪਟਨਾ, 23 ਨਵੰਬਰ : ਰਾਸ਼ਟਰੀ ਜਨਤਾ ਦਲ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਕਰੋੜਾਂ ਰੁਪਏ ਦੇ ਚਾਰਾ ਘਪਲੇ ਨਾਲ ਸਬੰਧਤ ਇਕ ਮਾਮਲੇ ਵਿਚ ਪਟਨਾ ਸਥਿਤ ਸੀਬੀਆਈ ਅਦਾਲਤ ਵਿਚ ਮੰਗਲਵਾਰ ਨੂੰ ਪੇਸ਼ ਹੋਏ। ਸੀਬੀਆਈ ਦੇ ਵਿਸ਼ੇਸ਼ ਜੱਜ ਪ੍ਰਜੇਸ਼ ਕੁਮਾਰ ਨੇ ਮਾਮਲੇ ’ਤੇ ਸੁਣਵਾਈ ਦੀ ਅਗਲੀ ਮਿਤੀ 30 ਨਵੰਬਰ ਤੈਅ ਕੀਤੀ। 
ਉਨ੍ਹਾਂ ਪਿਛਲੇ ਹਫ਼ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਨਿਜੀ ਰੂਪ ਨਾਲ ਪੇਸ਼ ਹੋਣ ਦਾ ਹੁਕਮ ਦਿਤਾ ਸੀ। ਲਾਲੂ ਦੇ ਵਕੀਲ ਸੁਧੀਰ ਕੁਮਾਰ ਸਿਨਹਾ ਨੇ ਦਸਿਆ ਕਿ ਇਸ ਮਾਮਲੇ ਵਿਚ ਚਸ਼ਮਦੀਦ ਗਵਾਹਾਂ ਲਈ ਅਦਾਲਤ ਵਲੋਂ ਅਗਲੀ ਮਿਤੀ 30 ਨਵੰਬਰ ਤੈਅ ਕੀਤੀ ਗਈ ਹੈ। ਸਿਨਹਾ ਨੇ ਕਿਹਾ ਕਿ ਅਦਾਲਤ ਦਾ ਜਦੋਂ ਵੀ ਹੁਕਮ ਹੋਵੇਗਾ, ਉਹ (ਲਾਲੂ) ਯਕੀਨੀ ਤੌਰ ’ਤੇ ਨਿਜੀ ਰੂਪ ਨਾਲ ਹਾਜ਼ਰ ਹੋਣਗੇ। ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿਚ ਕੁੱਲ 200 ਲੋਕਾਂ ਦੀ ਗਵਾਈ ਹੋਣੀ ਹੈ। ਲਾਲੂ ਨੂੰ ਇਥੇ ਬਾਂਕਾ ਜ਼ਿਲ੍ਹੇ ਦੇ ਖ਼ਜ਼ਾਨੇ ’ਚੋਂ ਕਰੀਬ ਇਕ ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਤਲਬ ਕੀਤਾ ਗਿਆ ਸੀ। (ਪੀਟੀਆਈ)