ਪਟਿਆਲਾ 'ਚ ਹੁਣ ਤੱਕ ਆਏ ਡੇਂਗੂ ਦੇ 800 ਦੇ ਕਰੀਬ ਪਾਜ਼ੀਟਿਵ ਮਾਮਲੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਂਗੂ ਕਾਰਨ 2 ਲੋਕਾਂ ਦੀ ਹੋ ਚੁੱਕੀ ਹੈ ਮੌਤ

Civil Surgeon Varinder Garg

ਪਟਿਆਲਾ : ਪੰਜਾਬ 'ਚ ਮੌਸਮ ਦੀ ਤਬਦੀਲੀ ਦੇ ਨਾਲ-ਨਾਲ ਡੇਂਗੂ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ। ਜੇਕਰ ਪਟਿਆਲਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇਸ ਮਹੀਨੇ 'ਚ ਪਟਿਆਲਾ 'ਚ ਮੌਸਮ 'ਚ ਬਦਲਾਅ ਤੋਂ ਬਾਅਦ 800 ਦੇ ਕਰੀਬ ਡੇਂਗੂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਡੇਂਗੂ ਕਾਰਨ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ।ਪਿਛਲੇ ਪੰਜ-ਛੇ ਦਿਨਾਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਡੇਂਗੂ ਦੇ 25 ਤੋਂ 30 ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 800 ਮਾਮਲਿਆਂ ਵਿਚੋਂ 798 ਪੂਰੀ ਤਰ੍ਹਾਂ ਠੀਕ ਹੋ ਕੇ ਘਰ ਵਾਪਸ ਗਏ ਹਨ ਜਦਕਿ ਇੱਕ ਮਰੀਜ਼ ਨੂੰ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਸੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਕੱਲੇ ਡੇਂਗੂ ਨਾਲ ਸਿਰਫ ਇੱਕ ਮਰੀਜ਼ ਦੀ ਹੀ ਮੌਤ ਹੋਈ ਹੈ। 

ਡੇਂਗੂ ਦੇ ਸਭ ਤੋਂ ਵੱਧ ਕੇਸ ਪਟਿਆਲਾ ਦੇ ਗੁਰੂਨਾਨਕ ਨਗਰ, ਗੁਰਬਖਸ਼ ਕਲੋਨੀ ਅਤੇ ਜੁਝਾਰ ਨਗਰ ਵਿੱਚ ਪਾਏ ਗਏ ਹਨ। ਹੁਣ ਤੱਕ ਡੇਂਗੂ ਦੇ ਕੇਸਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਅਸੀਂ ਹਲਕਾ ਨਵਾਂ ਸ਼ਹਿਰ ਵਿੱਚ ਹੌਟਸਪੌਟ ਏਰੀਆ ਬਣਾਇਆ ਸੀ, ਹੁਣ ਉਹ ਵੀ ਕਾਬੂ ਵਿੱਚ ਆ ਗਿਆ ਹੈ। ਕਿਹਾ ਜਾਂਦਾ ਹੈ ਕਿ ਜੋ ਪਾਣੀ ਘਰਾਂ ਵਿੱਚ ਇਕੱਠਾ ਹੋ ਜਾਂਦਾ ਹੈ ਅਤੇ ਫਿਰ ਘਰਾਂ ਦੇ ਬਾਹਰ ਦਰੱਖਤ ਅਤੇ ਪੌਦੇ ਰੱਖੇ ਜਾਂਦੇ ਹਨ, ਉਹ ਪਾਣੀ ਉਨ੍ਹਾਂ ਉੱਤੇ ਡਿੱਗਦਾ ਹੈ, ਜਿਸ ਕਾਰਨ ਡੇਂਗੂ ਦੇ ਕੇਸ ਵੱਧ ਜਾਂਦੇ ਹਨ।

ਇਸ ਮੌਕੇ  ਸਿਵਲ ਸਰਜਨ ਪਟਿਆਲਾ ਵਰਿੰਦਰ ਗਰਗ ਨੇ ਦੱਸਿਆ ਕਿ ਸਾਨੂੰ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿੱਥੇ ਡੇਂਗੂ ਪਾਜ਼ੇਟਿਵ ਕੇਸ ਵੱਧ ਤੋਂ ਵੱਧ ਹਨ। ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਪਾਜ਼ੇਟਿਵ ਕੇਸਾਂ ਦੀ ਸੂਚੀ ਬਣਾਉਂਦੇ ਹਾਂ ਅਤੇ ਫਿਰ ਉਸ ਖੇਤਰ ਵਿੱਚ ਸਪਰੇਅ ਕਰਦੇ ਹਾਂ। ਵਰਿੰਦਰ ਗਰਗ ਨੇ ਕਿਹਾ ਕਿ ਡਾਕਟਰਾਂ ਵਲੋਂ  ਲੋਕਾਂ ਨੂੰ ਸਲਾਹ ਦੇਣਾ ਚਾਹੁੰਦੇ ਹਾਂ ਕਿ ਸਾਡੇ ਘਰਾਂ ਅਤੇ ਘਰਾਂ ਦੇ ਬਾਹਰ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿਓ ਤਾਂ ਜੋ ਡੇਂਗੂ ਦੀ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਵਰਿੰਦਰ ਗਰਗ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਸਗੋਂ ਕੁਝ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ।