ਚੰਡੀਗੜ੍ਹ 'ਚ ਕ੍ਰਾਈਮ ਬ੍ਰਾਂਚ ਦਾ ਕਰਮਚਾਰੀ ਦੱਸ ਕੇ ਲੁਟੇਰਿਆਂ ਨੇ ਬਜ਼ੁਰਗ ਨੂੰ ਲੁੱਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ

photo

 

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 22 ਵਿੱਚ ਲੁੱਟ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਮੁਲਜ਼ਮਾਂ ਨੇ ਦੋ ਵੱਖ-ਵੱਖ ਹੱਥਕੰਡੇ ਅਪਣਾਏ। ਇਕ ਤਾਂ ਇਨ੍ਹਾਂ ਨੇ ਆਪਣੀ ਪਛਾਣ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਮੁਲਾਜ਼ਮ ਵਜੋਂ ਦੱਸੀ ਅਤੇ ਦੂਸਰਾ ਬਿਨ੍ਹਾਂ ਖੋਹੇ ਗਹਿਣੇ ਲੁੱਟ ਲਏ। ਇਹ ਘਟਨਾ ਇੱਕ 70 ਸਾਲਾ ਬਜ਼ੁਰਗ ਨਾਲ ਵਾਪਰੀ ਹੈ। ਨਕਲੀ ਪੁਲਿਸ ਵਾਲਿਆਂ ਨੇ ਉਸਨੂੰ ਦੱਸਿਆ ਕਿ ਖੋਹ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਅਜਿਹੇ 'ਚ ਉਸ ਨੂੰ ਆਪਣੇ ਗਹਿਣੇ ਉਤਾਰ ਕੇ ਸਾੜੀ ਦੇ ਪੱਲੂ 'ਚ ਬੰਨ੍ਹ ਕੇ ਘਰ ਜਾਣਾ ਚਾਹੀਦਾ ਹੈ। ਮੁਲਜ਼ਮ ਔਰਤ ਦੇ ਸੋਨੇ ਦੇ ਗਹਿਣੇ ਲਾਹ ਕੇ ਪਿੱਤਲ ਦੇ ਨਕਲੀ ਗਹਿਣੇ ਪੱਲੂ ਨਾਲ ਬੰਨ੍ਹ ਕੇ ਫਰਾਰ ਹੋ ਗਏ। ਉਹ 2 ਮੋਟਰਸਾਈਕਲਾਂ 'ਤੇ ਸਵਾਰ ਸਨ।

ਸੈਕਟਰ 22 ਦੀ ਪੁਲਿਸ ਚੌਕੀ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 70 ਸਾਲਾ ਕਮਲੇਸ਼ ਰਾਣੀ ਪੁੱਤਰ ਲਲਿਤ ਵਰਮਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦਾ ਪਤਾ ਲਗਾ ਰਹੀ ਹੈ। ਬਜ਼ੁਰਗ ਆਪਣੇ ਪਰਿਵਾਰ ਨਾਲ ਸੈਕਟਰ 22 ਵਿੱਚ ਰਹਿੰਦੀ ਹੈ। ਘਟਨਾ ਦੌਰਾਨ ਉਹ ਪੈਦਲ ਹੀ ਬਾਜ਼ਾਰ ਗਈ ਸੀ।

ਵਾਪਸ ਆਉਂਦੇ ਸਮੇਂ ਦੋ ਮੋਟਰਸਾਈਕਲਾਂ ’ਤੇ ਚਾਰ ਮੁਲਜ਼ਮ ਉਸ ਦੇ ਸਾਹਮਣੇ ਆਏ ਅਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਣ ਲੱਗੇ। ਉਸ ਨੇ ਔਰਤ ਨੂੰ ਦੱਸਿਆ ਕਿ ਇਲਾਕੇ ਵਿੱਚ ਚੋਰੀਆਂ ਅਤੇ ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਉਸ ਨਾਲ ਵੀ ਕੋਈ ਅਪਰਾਧਿਕ ਘਟਨਾ ਵਾਪਰ ਸਕਦੀ ਹੈ। ਜਿਸ ਤੋਂ ਬਾਅਦ ਕਿਹਾ ਕਿ ਸੁਰੱਖਿਆ ਲਈ ਇਨ੍ਹਾਂ ਗਹਿਣਿਆਂ ਨੂੰ ਉਤਾਰ ਕੇ ਆਪਣੇ ਕੋਲ ਰੱਖੋ। ਔਰਤ ਨੇ ਕਿਹਾ ਕਿ ਉਹ ਘਰ ਜਾ ਕੇ ਗਹਿਣੇ ਉਤਾਰ ਦੇਵੇਗੀ।

ਜਦੋਂ ਔਰਤ ਨੇ ਆਪਣੇ ਗਹਿਣੇ ਉਤਾਰਨ ਤੋਂ ਇਨਕਾਰ ਕਰ ਦਿੱਤਾ ਤਾਂ ਇਕ ਦੋਸ਼ੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਸ ਨੇ ਆਪਣੇ ਗਹਿਣੇ ਨਾ ਉਤਾਰੇ ਤਾਂ 20 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਦੂਜੇ ਦੋਸ਼ੀ ਨੇ ਕਿਹਾ ਕਿ ਜੇਕਰ ਉਹ ਗਹਿਣੇ ਨਹੀਂ ਉਤਾਰਦੀ ਤਾਂ ਇਹ ਜੁਰਮਾਨਾ ਭਰਨਾ ਪਵੇਗਾ। ਅਜਿਹੇ 'ਚ ਇਕੱਲੇ ਬਜ਼ੁਰਗ ਨੇ ਆਪਣੇ ਗਹਿਣੇ ਉਤਾਰ ਦਿੱਤੇ। ਇਸ ਤੋਂ ਬਾਅਦ ਮੁਲਜ਼ਮ ਨੇ ਔਰਤ ਨੂੰ ਆਪਣੇ ਗਹਿਣੇ ਸਾੜੀ ਦੇ ਪੱਲੂ ਵਿੱਚ ਬੰਨ੍ਹ ਕੇ ਘਰ ਜਾਣ ਦੀ ਸਲਾਹ ਦਿੱਤੀ। ਅਤੇ ਜਦੋਂ ਔਰਤ ਘਰ ਪਹੁੰਚੀ ਤਾਂ ਪਤਾ ਲੱਗਾ ਕਿ ਉਸਦੇ ਸੋਨੇ ਦੇ ਗਹਿਣੇ ਪਿੱਤਲ ਦੇ ਸਨ। ਅਜਿਹੇ 'ਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।