Batala Army Man ਆਪਣੇ ਬਿਮਾਰ ਬੱਚੇ ਦੇ ਇਲਾਜ ਲਈ ਹੋਇਆ ਮਜ਼ਬੂਰ, ਲਗਾ ਰਿਹੈ ਮਦਦ ਦੀ ਗੁਹਾਰ 

ਏਜੰਸੀ

ਖ਼ਬਰਾਂ, ਪੰਜਾਬ

ਬੱਚਾ ਗੰਭੀਰ ਬਿਮਾਰੀ ਨਾਲ ਪੀੜਤ, ਲੱਗਣੇ ਹਨ 27 ਕਰੋੜ ਰੁਪਏ 

Army Jawan Helpless to Treat His Sick Child, Pleads for Help Latest News in Punjabi

Batala Army Man Helpless to Treat His Sick Child, Pleads for Help Latest News in Punjabi  ਬਟਾਲਾ : ਭਾਰਤੀ ਫ਼ੌਜ ਦਾ ਜਵਾਨ ਆਪਣੇ ਬਿਮਾਰ ਬੱਚੇ ਦੇ ਇਲਾਜ ਲਈ ਮਜ਼ਬੂਰ ਤੇ ਬੇਬਸ ਹੋ ਗਿਆ ਹੈ। ਉਹ ਆਪਣੇ ਬੱਚੇ ਦੇ ਇਲਾਜ ਲਈ ਪੈਸੇ ਇਕੱਠੇ ਕਰਨ ਲਈ ਹਰ ਸ਼ਖਸ ਕੋਲ ਜਾ ਕੇ ਮਦਦ ਦੀ ਗੁਹਾਰ ਲਗਾ ਰਿਹਾ ਹੈ। ਇਸ ਦੇਸ਼ ਦੇ ਜਵਾਨ ਦੇ ਪੁੱਤਰ ਦੀ ਬਿਮਾਰੀ ’ਤੇ 27 ਕਰੋੜ ਰੁਪਏ ਲੱਗਣੇ ਹਨ। ਜਿਸ ਦੇ ਲਈ ਉਹ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸੇ ਨੂੰ ਲੈ ਕੇ ਬਟਾਲਾ ਦੀ ਸਮਾਰਟ ਸੇਵੀ ਸੰਸਥਾ ‘ਮੇਰੀ ਮਾਂ’ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਬਟਾਲਾ ਦੇ ਬਾਜ਼ਾਰਾਂ ਵਿਚ ਜਾ ਕੇ ‘ਸੇਵ ਇਸ਼ਮੀਤ’ ਰਾਹੀਂ ਪੈਸੇ ਇਕੱਠੇ ਕਰਵਾਏ ਗਏ। ਪਰਿਵਾਰ ਨੇ ਹੁਣ ਬੱਚੇ ਲਈ ਪੈਸੇ ਇਕੱਠੇ ਕਰਨ ਲਈ ਇੱਕ ਮਿਸ਼ਨ ਮੋਡ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਗੱਲਬਾਤ ਦੌਰਾਨ ਆਰਮੀ ਦੇ ਜਵਾਨ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਨੇ ਕਿਹਾ ਕਿ ਸਾਡੇ ਬੱਚੇ ਇਸ਼ਮੀਤ ਨੂੰ ਡੀ.ਐਮ.ਡੀ. (ਡਚੇਨ ਮਸਕੂਲਰ ਡਿਸਟ੍ਰੋਫੀ) ਇਕ ਜੈਨੇਟਿਕ ਬਿਮਾਰੀ ਹੈ ਜਿਸ ਦਾ ਇਲਾਜ ਬਹੁਤ ਮਹਿੰਗਾ ਹੈ, ਜਿਸ ਲਈ ਅਮਰੀਕਾ ਵਰਗੇ ਦੇਸ਼ ਤੋਂ ਇਕ ਇੰਜੈਕਸ਼ਨ ਆਉਣਾ ਹੈ ਜੋ 27 ਕਰੋੜ ਰੁਪਏ ਦਾ ਹੈ। ਹਰਪ੍ਰੀਤ ਸਿੰਘ ਨੇ ਦਸਿਆ ਕਿ ਪਹਿਲਾਂ ਤਾਂ ਮੈਂ ਸੋਚਿਆ ਸੀ ਕਿ ਮੇਰੀ ਫ਼ੌਜ ਮੇਰੀ ਮਦਦ ਕਰੇਗੀ ਪਰ ਉਨ੍ਹਾਂ ਦੇ ਵੀ ਕੁੱਝ ਹੱਦਾਂ ਨੇ ਇਸ ਹੱਦ ਤੱਕ ਜਾ ਕੇ ਉਹ ਵੀ ਮਦਦ ਨਹੀਂ ਕਰ ਸਕਦੇ। ਇਸ ਲਈ ਮੈਨੂੰ ਸੜਕ ’ਤੇ ਖਲੋ ਕੇ ਲੋਕਾਂ ਕੋਲੋਂ ਚਾਹ ਜਾ ਕੇ ਆਪਣੇ ਬੱਚੇ ਦੀ ਜ਼ਿੰਦਗੀ ਲਈ ਪੈਸੇ ਮੰਗਣੇ ਪੈ ਰਹੇ ਹਨ। 

ਬੱਚੇ ਦੀ ਗੰਭੀਰ ਬਿਮਾਰੀ ਲਈ ਪਰਿਵਾਰ ਇਸ ਦਾਨ ਲਈ ਜਿੱਥੇ ਜਨਤਾ ਨੂੰ ਅਪੀਲ ਕਰ ਰਿਹਾ ਹੈ ਉੱਥੇ ਹੀ ਪੰਜਾਬ ਸਰਕਾਰ ਤੋਂ ਵੀ ਮਦਦ ਦੀ ਗੁਹਾਰ ਲਗਾ ਰਿਹਾ ਹੈ।