ਅੰਮ੍ਰਿਤਸਰ ਦੇ ਮੈਡੀਕਲ ਐਨਲੇਵ ਬਾਹਰ ਚੱਲੀਆਂ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਸਿਆਸੀ ਆਗੂ ਅਨਵਰ ਮਸੀਹ ਦੇ ਪੁੱਤਰ ਜੋਏਲ ਮਸੀਹ 'ਤੇ ਅਣਪਛਾਤੇ ਨੌਜਵਾਨਾਂ ਨੇ ਕੀਤਾ ਹਮਲਾ

Bullets fired outside Amritsar's medical enclave

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਅੱਜ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਸਾਬਕਾ ਸਿਆਸੀ ਆਗੂ ਅਨਵਰ ਮਸੀਹ ਦੇ ਬੇਟੇ ਜੋਇਨ ਮਸੀਹ ਤੇ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਿਹਦੇ ਚਲਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੋਇਲ ਮਸੀਹ ਨੇ ਕਿਹਾ ਕਿ ਉਹ ਫਤਿਹਗੜ੍ਹ ਚੂੜੀਆਂ ਰੋਡ ਤੋਂ ਆਪਣੀ ਮਾਂ ਤੇ ਆਪਣੇ ਬੱਚੇ ਨਾਲ ਗੱਡੀ ਵਿੱਚ ਆ ਰਿਹਾ ਸੀ ਤੇ ਹੋਏ ਅਚਾਨਕ ਇੱਕ ਗੱਡੀ ਨਾਲ ਉਹਨਾਂ ਦੀ ਗੱਡੀ ਲਗ ਗਈ, ਜਿਸ ਦੇ ਚਲਦੇ ਦੂਜੀ ਗੱਡੀ ਵਾਲੇ ਨੇ ਮਸੀਹ ਨਾਲ ਝਗੜਾ ਕੀਤਾ। ਜੋਇਲ ਮਸੀਹ ਨੇ ਹੱਥ ਜੋੜ ਕੇ ਜਾਨ ਛਡਾਈ ਤੇ ਉਹ ਅੱਗੇ ਚਲਾ ਗਿਆ। ਜਦੋਂ ਉਹ ਮੈਡੀਕਲ ਇਨਕਲੇਵ ਵਿਖੇ ਪੁੱਜਾ ਤਾਂ ਦੂਰ ਦੀ ਗੱਡੀ ਵਾਲੇ ਨੇ ਉਸ ਦੀ ਗੱਡੀ ਤੇ ਅੰਨੇਵਾਹ ਗੋਲੀਆਂ ਚਲਾਈਆਂ। ਪਰਮਾਤਮਾ ਦਾ ਸ਼ੁਕਰ ਹੈ ਕਿ ਗੋਲੀ ਕਿਸੇ ਨੂੰ ਨਹੀਂ ਲੱਗੀ।

ਗੋਲੀ ਗੱਡੀ ਵਿੱਚ ਲੱਗੀ ਤੇ ਬਾਕੀ ਹਵਾ ਵਿੱਚ ਫਾਇਰ ਹੋਏ। ਗੱਡੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਉੱਥੇ ਹੀ ਇਹ ਸਾਰੀ ਘਟਨਾ ਦੀ ਜਾਣਕਾਰੀ ਜੋਏਲ ਮਸੀਹ ਵੱਲੋਂ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਉਹਨਾਂ ਵਲੋਂ ਜਾਂਚ ਸ਼ੁਰੂ ਕੀਤੀ ਗਈ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਧਿਕਾਰੀ ਕਿਰਨਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮਸੀਹ ਨਾਂ ਦੇ ਨੌਜਵਾਨ ਦੀ ਗੱਡੀ ਨਾਲ ਟੱਕਰ ਹੋਣ ਕਰਕੇ ਦੂਸਰੀ ਗੱਡੀ ਵਾਲੇ ਨੇ ਉਹਨਾਂ ਨਾਲ ਝਗੜਾ ਕੀਤਾ ਤੇ ਬਾਅਦ ਵਿੱਚ ਉਹਨਾਂ ਤੇ ਗੋਲੀਆਂ ਚਲਾਈਆਂ। ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ। ਆਲੇ ਦੁਆਲੇ ਦੇ ਸੀਸੀਟੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਜੋ ਵੀ ਦੋਸ਼ੀ ਹੋਇਆ, ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।