ASI ਮੱਸਾ ਸਿੰਘ ਖਿਲਾਫ਼ ਟ੍ਰੇਨ ’ਚ ਯਾਤਰੀ ਨਾਲ ਬਦਸਲੂਕੀ ਕਰਨ ’ਤੇ ਅਨੁਸ਼ਾਸਨੀਕ ਕਾਰਵਾਈ
ਸੋਸ਼ਲ ਮੀਡੀਆ ’ਤੇ GRP ਦੇ ਇੱਕ ਪੁਲਿਸ ਮੁਲਾਜ਼ਮ ਦੀ ਪਟਿਆਲਾ ਵਿਖੇ ਟ੍ਰੇਨ ’ਚ ਯਾਤਰੀ ਨਾਲ ਬਦਸਲੂਕੀ ਦੀ ਵੀਡੀਓ ਹੋਈ ਸੀ ਵਾਇਰਲ
ਪਟਿਆਲਾ: ਪਟਿਆਲਾ ਵਿਖੇ ASI ਮੱਸਾ ਸਿੰਘ ਖਿਲਾਫ਼ ਟ੍ਰੇਨ ’ਚ ਯਾਤਰੀ ਨਾਲ ਬਦਸਲੂਕੀ ਕਰਨ ’ਤੇ ਅਨੁਸ਼ਾਸਨੀਕ ਕਾਰਵਾਈ ਕੀਤੀ ਗਈ ਹੈ। ਇਸ ਘਟਨਾ ’ਤੇ ਕਾਰਵਾਈ ਕਰਦਿਆਂ ASI ਮੱਸਾ ਸਿੰਘ ਦੇ ਉੱਪਰ ਅਨੁਸ਼ਾਸਨੀਕ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰਸ਼ਾਸਨ ਅਨੀਤਾ ਸੈਣੀ ਨੇ ਦੱਸਿਆ ਕਿ ਇਹ ਵੀਡੀਓ ਟ੍ਰੇਨ ਅਮਰਪਾਲੀ ਐਕਸਪ੍ਰੈਸ ਦੀ ਸੀ ਅਤੇ ਇਹ ਵੀਡੀਓ 2 ਨਵੰਬਰ ਦੀ ਹੈ। ਕਿਸੇ ਯਾਤਰੀ ਵੱਲੋਂ ਇਸ ਪੁਲਿਸ ਮੁਲਾਜ਼ਮ ਦੀ ਇਹ ਵੀਡੀਓ ਬਣਾਈ ਗਈ ਸੀ। ਫਿਲਹਾਲ ਇਸ ਵੀਡੀਓ ਦੀ ਜਾਂਚ ਤੋਂ ਬਾਅਦ ਸੰਬੰਧਿਤ ਪੁਲਿਸ ਅਧਿਕਾਰੀ ਨੂੰ ਆਪਣਾ ਪੱਖ ਰੱਖਣ ਦੇ ਲਈ ਵੀ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਜੀਆਰਪੀ ਦੇ ਕਿਸੇ ਵੀ ਮੁਲਾਜ਼ਮ ਦਾ ਅਜਿਹਾ ਰਵਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਆਪਣੀ ਡਿਊਟੀ ਦੇ ਸਮੇਂ ਕਿਸੇ ਯਾਤਰੀ ਦੇ ਨਾਲ ਬਦਸਲੂਕੀ ਕਰਦਾ ਪਾਇਆ ਗਿਆ, ਤਾਂ ਉਸ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ।