ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸ਼ੁਰੂ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸ਼ੁਰੂ
Update Here : 3:15 : ਮੁੱਖ ਮੰਤਰੀ, ਪੰਜਾਬ, ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ’ਚ ਕਿਹਾ "ਇਸ ਵਕਤ ਵਿਸ਼ੇਸ਼ ਸਮਾਗਮ ਸੈਸ਼ਨ ਜੋ ਇੱਕ ਦਿਨ ਦਾ ਤੁਸੀਂ ਸੱਦਿਆ ਉਹਨੂੰ ਪੂਰੀ ਦੁਨੀਆ ਇਸ ਵਕਤ ਦੇਖ ਰਹੀ ਹੈ ਅਤੇ ਜਿੱਥੇ ਵੀ ਗੁਰੂ ਨਾਨਕ ਲੇਵਾ ਸੰਗਤ ਜਿਹੜੀ ਹੈ ਉਹ ਪੂਰੀ ਦੁਨੀਆਂ ’ਚ ਪੂਰੀ ਧਰਤੀ ਤੇ ਪੂਰੇ ਬ੍ਰਹਿਮੰਡ ਤੇ ਹੈ। ਮੈਂ ਚਾਹੁੰਦਾ ਕਿ ਅੱਜ ਦੇ ਦਿਨ ਘੱਟੋ ਘੱਟ ਮੁਕੱਦਸ ਦਿਨ ਨੂੰ ਖਿਆਲ ’ਚ ਰੱਖਣਾ ਚਾਹੀਦਾ ਕਿ ਅੱਜ ਦੇ ਦਿਨ ਇਹ ਰੌਲਾ ਪਾਉਣ ਵਾਲਾ ਜਾਂ ਸ਼ੋਰ ਮਚਾਉਣ ਵਾਲਾ ਦਿਨ ਨਹੀਂ, ਇਹ ਸੱਜਦਾ ਕਰਨ ਵਾਲਾ ਦਿਨ ਹੈ ਪਰਮਾਤਮਾ ਸਮੱਤ ਬਖਸ਼ੇ। ਮੈਂ ਤਾਂ ਇਹੀ ਦੁਆ ਕਰਦਾਂ ਜਿਹੜੇ ਕੋਈ ਰੌਲਾ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਪਰਮਾਤਮਾ ਉਨ੍ਹਾਂ ਨੂੰ ਸਮਤ ਬਖਸ਼ੇ। ਸਪੀਕਰ ਸਾਹਿਬ ਅੱਜ ਇਸ ਵਿਸ਼ੇਸ਼ ਸੈਸ਼ਨ ਨੂੰ ਤੁਸੀਂ ਅਗਵਾਈ ਦੇ ਰਹੇ ਹੋ ਅਤੇ ਨਾਲ ਨਾਲ ਅੱਜ ਗੈਲਰੀ ਦੇ ਵਿੱਚ ਦਰਸ਼ਕ ਗੈਲਰੀ ਦੇ ਵਿੱਚ ਵੀ ਤੇ ਗਵਰਨਰ ਗੈਲਰੀ ਦੇ ਵਿੱਚ ਵੀ ਬਹੁਤ ਹੀ ਧਾਰਮਿਕ, ਰਾਜਨੀਤਿਕ, ਸਮਾਜਿਕ ਸ਼ਖਸ਼ੀਅਤਾਂ ਜਿਹੜੀਆਂ ਉਹ ਇਸ ਵਿਸ਼ੇਸ਼ ਸੈਸ਼ਨ ਨੂੰ ਦੇਖਣ ਵਾਸਤੇ ਆਈਆਂ ਨੇ, ਵੱਖ ਵੱਖ ਸੰਪਰਦਾ ਤੇ ਮਹਾਂਪੁਰਸ਼ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਵੱਖ-ਵੱਖ ਰਾਜਨੀਤਿਕ ਜਥੇਬੰਦੀਆਂ ਦੇ ਆਗੂ, ਜਿਨਾਂ ਦਾ ਸਵਾਗਤ ਕੀਤਾ, ਮੈਂ ਵੀ ਸਵਾਗਤ ਕਰਦਾ ਹਾਂ। ਅੱਜ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋ ਰਿਹਾ, ਨਾਲੇ ਵਿਧਾਨ ਸਭਾ ਚੱਲ ਕੇ ਚੰਡੀਗੜ੍ਹ ਤੋਂ ਗੁਰੂ ਸਾਹਿਬ ਦੇ ਚਰਨਾਂ ’ਚ ਨਤਮਸਤਕ ਹੋਣ ਆਈ ਹੈ। ਜਿੰਨੇ ਵੀ ਇਸ ਮੁਕੱਦਸ ਹਾਊਸ ਦੇ ਚੁਣੇ ਹੋਏ ਨੁਮਾਇੰਦੇ ਨੇ, ਵਿਰੋਧੀ ਧਿਰ ਵੱਲੋਂ ਨੇ, ਭਾਵੇਂ ਉਹ ਸੱਤਾਧਾਰੀ ਵੱਲੋਂ ਵੀ ਲੋਕਾਂ ਦੁਆਰਾ ਚੁਣੇ ਹੋਏ ਨੇ, ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ, ਜੀਅ ਆਇਆਂ ਵੀ ਕਹਿੰਦਾ ਹਾਂ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ 13 ਅਪ੍ਰੈਲ 1699 ਨੂੰ ਖਾਲਸਾ ਰਾਜ ਦੀ ਸਥਾਪਨਾ ਹੋਈ। ਲਾਸਾਨੀ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਦੀ। ਉਹਦੇ ਬਾਰੇ ਆਪਣੇ ਆਪਣੇ ਵਿਚਾਰ ਰੱਖੇ ਗਏ। ਇਹੀ ਸਾਡਾ ਮਕਸਦ ਸੀ ਇਸ ਸੈਸ਼ਨ ਨੂੰ ਇੱਥੇ ਲੈ ਕੇ ਆਉਣ ਦਾ ਤੇ ਅੱਜ ਵਿਸ਼ੇਸ਼ ਇਹ ਦਿਨ ਚੋਣ ਮੈਦਾਨ ਦਾ, ਕਿਉਂਕਿ ਅੱਜ ਭਾਈ ਮਤੀ ਦਾਸ, ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਵਸ, ਜਦੋਂ ਗੁਰੂ ਸਾਹਿਬ ਦੇ ਸਾਹਮਣੇ ਉਹਨਾਂ ਨੂੰ ਆਰਿਆਂ ਨਾਲ ਚੀਰ ਕੇ, ਉਬਾਲ ਕੇ, ਰੂੰ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ। ਗੁਰੂ ਸਾਹਿਬ ਦੇ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਇਸ ਕਰਕੇ ਦਿਖਾਇਆ ਗਿਆ ਕਿ ਸ਼ਾਇਦ ਇਸ ਜ਼ੁਲਮ ਤੋਂ ਡਰ ਜਾਣਗੇ। ਸ਼ਾਇਦ ਬਦਲ ਲੈਣਗੇ ਫੈਸਲਾ, ਧਰਮ ਬਦਲਣ ਦਾ ਮੰਨ ਲੈਣਗੇ। ਧਰਤੀ ’ਤੇ ਮੌਜੂਦ ਸਾਰੇ ਸਾਗਰਾਂ ਤੇ ਸਮੁੰਦਰਾਂ ਨੂੰ ਉਹਨਾਂ ਦੇ ਪਾਣੀ ਨੂੰ ਸਿਆਹੀ ਬਣਾ ਲਈਏ ਤਾਂ ਵੀ ਇਸ ਕੁਰਬਾਨੀ ਬਾਰੇ ਕੋਈ ਲਿਖ ਦੁਨਿਆਵੀ ਪੈਨ ਤਾਂ ਬਹੁਤ ਛੋਟੇ ਪੈ ਜਾਂਦੇ ਨੇ, ਨਿਬਾ ਟੁੱਟ ਜਾਂਦੀਆਂ ਨੇ। ਕਿਸੇ ਸ਼ਾਇਰ ਨੇ ਲਿਖਿਆ ਨਿਕਾਲ ਲਾਇਆ ਹੁਣ ਇੱਕ ਪੰਛੀ ਕੋ ਪਿੰਜਰੇ ਸੇ, ਨਿਕਾਲ ਲਾਇਆ ਹੂੰ ਇੱਕ ਪੰਛੀ ਕੋ ਪਿੰਜਰੇ ਸੇ, ਅਬ ਇਸ ਪੰਛੀ ਕੇ ਦਿਲ ਸੇ ਪਿੰਜਰਾ ਨਿਕਾਲਨਾ। ਇਹ ਉਸ ਵੇਲੇ ਕੁਰਬਾਨੀ ਹੋਈ ਜਿਸ ਵੇਲੇ ਇਨਸਾਨ ਰੂਪੀ ਪੰਛੀਆਂ ਦੇ ਦਿਲ ’ਚ ਗੁਲਾਮੀ ਦਾ ਪਿੰਜਰਾ ਸੀ। ਜਿਹੜੇ ਪਿੰਜਰੇ ’ਚ ਰਹਿਣ ਵਾਲੇ ਪੰਛੀ ਨੇ ਜੋ ਉਹਨਾਂ ਨੂੰ ਤੁਸੀਂ ਬਾਹਰ ਵੀ ਕੱਢ ਲਵੋਗੇ, ਉਹਨਾਂ ਦੇ ਦਿਲ ’ਚੋਂ ਪਿੰਜਰਾ ਕੱਢਣ ਨੂੰ ਟਾਈਮ ਲੱਗ ਜਾਂਦਾ। ਗੁਰੂ ਸਾਹਿਬ ਨੇ ਉਹ ਪਿੰਜਰੇ ਦਿਲਾਂ ’ਚੋਂ ਕੱਢੇ। ਜਦੋਂ ਕਿਰਪਾ ਰਾਮ ਜੀ ਇੱਥੇ ਪਹੁੰਚੇ ਅਰਜੋਈ ਕੀਤੀ ਗੁਰੂ ਸਾਹਿਬ ਉਹਨਾਂ ਦੇ ਨਾਲ ਤੁਰੇ, ਸ਼ਹਾਦਤ ਹੋਈ, ਚਾਂਦਨੀ ਚੌਂਕ ’ਚ ਲੱਖੀ ਵਣਜਾਰਾ ਜੀ ਵੱਡੇ ਵਪਾਰੀ ਸੀ, ਧੜ ਨੂੰ ਲੈ ਗਏ। ਜਿੱਥੇ ਅੱਜ ਰਕਾਬਗੰਜ ਗੁਰਦੁਆਰਾ ਸਾਹਿਬ ਹੈ, ਉੱਥੇ ਘਰ ਸੀ, ਘਰ ਨੂੰ ਹੀ ਅੱਗ ਲਾ ਕੇ ਸਸਕਾਰ ਕੀਤਾ। ਭਾਈ ਜੈਤਾ ਜੀ ਸੀਸ ਲੈ ਕੇ ਚੱਲ ਪਏ ਹਨੇਰੀ ਚੱਲ ਰਹੀ ਸੀ, ਤੂਫਾਨ ਸੀ। ਮੇਰਠ ਵਿਚਦੀ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ। ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਸੀਸ ਭੇਟ ਕੀਤਾ, ਤਾਂ ਉਹਨਾਂ ਨੇ ਗੱਲ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਦਿੱਤਾ। ਜਿੰਨੀ ਵਾਰੀ ਵੀ ਮਰਜ਼ੀ ਇਹਨਾਂ ਸਾਖੀਆਂ ਦੇ ਰੂਪ ’ਚ ਚਾਹੇ ਕੀਰਤਨ ਦੇ ਰੂਪ ’ਚ, ਚਾਹੇ ਕਿਸੇ ਲਾਈਟ ਸਾਊਂਡ ਦੇ ਰੂਪ ’ਚ, ਚਾਹੇ ਕਿਸੇ ਵੀ ਰੂਪ ਦੇ ਵਿੱਚ, ਇਹ ਨੂੰ ਲਿਖਤੀ ਰੂਪ ’ਚ ਕਹਿ ਲਓ, ਸਾਹਿਤਿਕ ਰੂਪ ਚ ਕਹਿ ਲਉ, ਸੁਣਦੇ ਆਂ ਉਨੀ ਵਾਰੀ ਹੁਣ ਜਿਆਦਾ ਰੋਂਗਟੇ ਖੜੇ ਹੁੰਦੇ ਨੇ। ਕਿਸੇ ਲਈ ਕੁਰਬਾਨੀ ਕਰਨੀ ਬਹੁਤ ਵੱਡੀ ਗੱਲ ਹੈ। ਆਪਣੇ ਧਰਮ ਲਈ ਕੁਰਬਾਨੀਆਂ ਹੁੰਦੀਆਂ ਸੁਣੀਆਂ ਨੇ, ਬੜੀਆਂ ਵੀ ਨੇ, ਕਿਸੇ ਹੋਰ ਧਰਮ ਦੀ ਕੁਰਬਾਨੀ, ਇਹ ਗੱਲ ਸ਼ਾਇਦ ਥੋੜਾ ਜਿਹਾ ਦਬੀ ਰਹਿ ਗਈ ਜਾਂ ਨਹੀਂ ਪੜ੍ਹਾਈ ਗਈ ਕਿ ਕਿਰਪਾ ਰਾਮ ਜੀ ਜਦੋਂ ਆਏ ਜਦੋਂ ਫਿਰ ਉਹ ਨਾਲ ਜਦੋਂ ਕੁਰਬਾਨੀ ਹੋਈ ਤਾਂ ਔਰੰਗਜ਼ੇਬ ਨੇ ਧਰਮ ਪਰਿਵਰਤਨ ਦਾ ਖਿਆਲ ਛੱਡਤਾ। ਕਿਰਪਾ ਰਾਮ ਜੀ ਐਸੇ ਧਰਤੀ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਕਿਰਪਾ ਸਿੰਘ ਬਣੇ। ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਇੰਨਾਂ ਪ੍ਰਭਾਵਿਤ ਹੋਏ। ਜਿਹੜਾ ਤਿਆਗ ਦੀ ਭਾਵਨਾ ਗੁਰੂ ਸਾਹਿਬ ਨੇ, ਆਪ ਉਹਦੀ ਮਿਸਾਲ ਦਿੱਤੀ।"
Update Here 2 : 34 ਸਾਡੇ ਲਈ ਗੁਰੂ ਸਾਹਿਬ ਦੀ ਪਹਿਲੀ ਹਦਾਇਤ ਸੀ ਕਿ ਨਾ ਕਿਸੇ ਨੂੰ ਡਰਾਉਣਾ ਤੇ ਨਾ ਹੀ ਕਿਸੇ ਤੋਂ ਡਰਨਾ : ਇੰਦਰਜੀਤ ਕੌਰ ਮਾਨ
Update Here 2 : 33 ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਦਾ ਬਲ ਅਤੇ ਪੰਜਾਬ ਨਾਲ ਹੁੰਦੇ ਧੱਕਿਆਂ ਨਾਲ ਨਜਿੱਠਣ ਦਾ ਬਲ ਗੁਰੂ ਸਾਹਿਬ ਨੇ ਮਾਨ ਸਰਕਾਰ ਨੂੰ ਬਖਸ਼ਿਆ ਹੈ : ਇੰਦਰਜੀਤ ਕੌਰ ਮਾਨ
Update Here 2: 19 ਪੰਜਾਬ ਦੇ ਹਰ ਬੱਚੇ ਨੂੰ ਗੁਰੂ ਪੁੱਤਰਾਂ ਦੇ ਬਲੀਦਾਨ ਦਾ ਇਤਿਹਾਸ ਜ਼ਰੂਰ ਪੜ੍ਹਾਇਆ ਜਾਣਾ ਚਾਹੀਦਾ ਹੈ : ਅਸ਼ਵਨੀ ਸ਼ਰਮਾ
Update Here 2:09 ਅਸੀਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦੇ ਕਿਣਕੇ ਦੇ ਬਰਾਬਰ ਵੀ ਨਹੀਂ : ਅਮਨ ਅਰੋੜਾ
Update Here 2 : 02 ‘ਸਾਡੇ ’ਚ ਮਤਭੇਦ ਹੋ ਸਕਦੇ ਹਨ, ਪਰ ਸਾਨੂੰ ਆਪਣੇ ਹੱਕਾਂ ਵਾਸਤੇ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ, ਚਾਹੇ ਉਹ ਪਾਣੀਆਂ ਦਾ ਮਸਲਾ ਹੋਵੇ, ਚਾਹੇ ਚੰਡੀਗੜ੍ਹ ਯੂਨੀਵਰਸਿਟੀ ਦਾ ਮਾਮਲਾ ਹੋਵੇ, ਚਾਹੇ ਉਹ ਸਾਡੇ ਤੋਂ ਚੰਡੀਗੜ੍ਹ ਨੂੰ ਖੋਹਣ ਦੀ ਕੋਸ਼ਿਸ਼ ਹੋਵੇ’ : ਪ੍ਰਤਾਪ ਸਿੰਘ ਬਾਜਵਾ
Update Here 1: 53 ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਹਿੰਦ ਦੀ ਚਾਦਰ ਨਹੀਂ, ਬਲਕਿ ਸ਼੍ਰਿਸ਼ਟੀ ਦੀ ਚਾਦਰ ਕਿਹਾ ਜਾਣਾ ਚਾਹੀਦਾ ਹੈ : ਪ੍ਰਤਾਪ ਸਿੰਘ ਬਾਜਵਾ
Update Here1: 52 ‘ਅੱਜ ਦਾ ਦਿਨ ਸਾਡੇ ਲਈ ਬਹੁਤ ਪਵਿੱਤਰ ਦਿਨ ਹੈ ਅਤੇ ਸਾਨੂੰ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪ੍ਰਣ ਕਰਕੇ ਜਾਣਾ ਚਾਹੀਦਾ ਹੈ ਕਿ ਅਸੀਂ ਜਬਰ-ਜ਼ੁਲਮ ਖ਼ਿਲਾਫ਼ ਲੜਦੇ ਰਹਾਂਗੇ : ਕੁਲਦੀਪ ਸਿੰਘ ਧਾਲੀ
Update Here 1:48 ‘ਅਜਨਾਲਾ ਵਿਧਾਨ ਸਭਾ ਅਧੀਨ ਆਉਂਦੇ ਗੁਰਦੁਆਰਾ ‘ਗੁਰੂ ਕਾ ਬਾਗ’ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਜਾਰੇ ਸਨ 9 ਸਾਲ 9 ਮਹੀਨੇ 9 ਦਿਨ : ਕੁਦਲੀਪ ਸਿੰਘ ਧਾਲੀਵਾਲ
Update Here 1 : 45 ਰਾਜ ਕੁਮਾਰ ਚੱਬੇਵਾਲ ਐਮ.ਪੀ., ਗੁਰਮੀਤ ਸਿੰਘ ਮੀਤ ਹੇਅਰ, ਬਲਬੀਰ ਸਿੰਘ ਸੀਚੇਵਾਲ, ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਨ ਸਭਾ ਦੀ ਕਾਰਵਾਈ ਦੇਖਣ ਲਈ ਪਹੁੰਚੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤਾ ਗਿਆ ਧੰਨਵਾਦ
Update Here 1 : 40 ਗੁਰੂ ਸਾਹਿਬ ਨੇ ਟੋਪੀ ਅਤੇ ਧੋਤੀ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ : ਮਨਵਿੰਦਰ ਸਿੰਘ ਗਿਆਸਪੁਰ
Update Here 1 : 36 ਜਦੋਂ ਮਨੁੱਖਤਾ ਦੀ ਰਾਖੀ ਦੀ ਗੱਲ ਆਉਂਦੀ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਂ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ : ਮਨਵਿੰਦਰ ਸਿੰਘ ਗਿਆਸਪੁਰਾ
Update Here 1 : 18
ਅੱਜ ਅਸੀਂ ਜਿਸ ਭਾਰਤ ’ਤੇ ਅਸੀਂ ਮਾਣ ਕਰਦੇ ਹਾਂ, ਉਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਕਰਕੇ, ਜੇਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਕੁਰਬਾਨੀ ਨਾ ਦਿੰਦੇ ਤਾਂ ਅੱਜ ਭਾਰਤ ਦਾ ਨਕਸ਼ਾ ਕੁੱਝ ਹੋਰ ਹੀ ਹੋਣਾ ਸੀ : ਹਰਜੋਤ ਬੈਂਸ
Update Here 1:18 PM
ਪੰਜਾਬ ਦੀ ਧਾਰਮਿਕ ਤੇ ਭਾਈਚਾਰਕ ਸਾਂਝ ਦਾ ਮੁਕਾਬਲਾ ਹੋਰ ਕੋਈ ਨਹੀਂ ਕਰ ਸਕਦਾ
ਬਾਬੇ ਨਾਨਕ ਵੱਲੋਂ ਲਗਾਇਆ ਗਿਆ ਲੰਗਰ ਅੱਜ ਵੀ ਸ਼ਰਧਾ ਨਾਲ ਪੰਗਤ ਵਿਚ ਬੈਠ ਕੇ ਛਕਿਆ ਜਾਂਦਾ ਹੈ
ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਿਧਾਨ ਸਭਾ ਦਾ ਇਜਲਾਸ ਅੱਜ 24 ਨਵੰਬਰ ਨੂੰ ਚੰਡੀਗੜ੍ਹ ਤੋਂ ਬਾਹਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਇਆ। ਇਜਲਾਸ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋ ਰਿਹਾ ਹੈ ।