ਨਿਊਜ਼ੀਲੈਂਡ ’ਚ ਮਸਜਿਦ ਦੇ ਬਾਹਰ ਇਸਲਾਮ ਵਿਰੋਧੀ ਪੋਸਟਰ ਲਗਾਏ

ਏਜੰਸੀ

ਖ਼ਬਰਾਂ, ਪੰਜਾਬ

ਨਿਊਜ਼ੀਲੈਂਡ ’ਚ ਮਸਜਿਦ ਦੇ ਬਾਹਰ ਇਸਲਾਮ ਵਿਰੋਧੀ ਪੋਸਟਰ ਲਗਾਏ

image

ਆਕਲੈਂਡ, 23 ਦਸੰਬਰ (ਹਰਜਿੰਦਰ ਸਿੰਘ ਬਸਿਆਲਾ): ਕੁਈਨਜ਼ਟਾਊਨ ਵਿਖੇ ਅਜੇ ਦੋ ਕੁ ਹਫ਼ਤੇ ਪਹਿਲਾਂ ਨਵÄ ਮਸਜਿਦ ਖੋਲ੍ਹੀ ਗਈ ਸੀ, ਪਰ ਹੁਣ ਉਥੇ ਵੀ ਨਫ਼ਰਤ ਦੀ ਹਵਾ ਨੇ ਮਾਹੌਲ ਜ਼ਹਿਰੀਲਾ ਕਰ ਦਿਤਾ ਹੈ। 
ਇਸ ਇਸਲਾਮਿਕ ਸੈਂਟਰ ਦੇ ਬਾਹਰ ਨਫ਼ਰਤ ਫੈਲਾਉਂਦੇ ਪੋਸਟਰ ਲਗਾਏ ਗਏ ਸਨ ਜਿਨ੍ਹਾਂ ਨੂੰ ਭਾਵੇਂ ਸਥਾਨਕ ਲੋਕਾਂ ਨੇ ਹਟਾ ਦਿਤਾ ਹੈ, ਪਰ ਪੁਲਿਸ ਇਸ ਸਬੰਧੀ ਪੂਰੀ ਜਾਂਚ ਕਰ ਰਹੀ ਹੈ। ਕੁਈਨਜ਼ਟਾਊਨ ਲੇਕ ਦੇ ਮੇਅਰ ਜਿਸ ਬਾਊਲਟ ਨੇ ਕਿਹਾ ਹੈ ਕਿ ਇਸ ਦੇਸ਼ ਵਿਚ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹÄ ਹੈ। ਨਫ਼ਰਤ ਫੈਲਾਉਣ ਵਾਲੀਆਂ ਤਸਵੀਰਾਂ ਫ੍ਰੈਂਚ ਦੇ ਇਕ ਵਿਅੰਗਾਤਮਕ ਮੈਗਜ਼ੀਨ ‘ਚਾਰਲੀ ਹੈਬਡੋ’ ਦੀਆਂ ਸਨ। ਇਹ ਮੈਗਜ਼ੀਨ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਵੱਖ-ਵੱਖ ਧਰਮਾਂ ਉਤੇ ਕਾਰਟੂਨ ਬਣਾ ਕੇ ਵਿਅੰਗ ਕਸਦਾ ਰਹਿੰਦਾ ਹੈ। ਸਿੱਖਾਂ ਬਾਰੇ ਵੀ ਇਹ ਮੈਗਜ਼ੀਨ ਕਾਰਟੂਨ ਛਾਪ ਚੁੱਕਾ ਹੈ। ਸੋ ਨਫ਼ਰਤ ਹਮੇਸ਼ਾਂ ਇਨਸਾਨੀਅਤ ਦੀ ਦੁਸ਼ਮਣ ਰਹੀ ਹੈ ਅਤੇ ਪੜ੍ਹੀ-ਲਿਖੀ ਦੁਨੀਆ ਹੋਣ ਦੇ ਬਾਵਜੂਦ ਵੀ ਇਹ ਫੈਲਦੀ ਜਾ ਰਹੀ ਹੈ।
News Pic:
NZ P93  23 4ec-2