ਕਿਸਾਨ ਦਿਵਸ ’ਤੇ ਜਸ਼ਨ ਮਨਾਉਣ ਦੀ ਥਾਂ ਪ੍ਰਦਰਸ਼ਨ ਕਰਨ ਲਈ ਮਜਬੂਰ ਕਿਸਾਨ: ਅਖਿਲੇਸ਼

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਦਿਵਸ ’ਤੇ ਜਸ਼ਨ ਮਨਾਉਣ ਦੀ ਥਾਂ ਪ੍ਰਦਰਸ਼ਨ ਕਰਨ ਲਈ ਮਜਬੂਰ ਕਿਸਾਨ: ਅਖਿਲੇਸ਼

image

ਲਖਨਊ, 23 ਦਸੰਬਰ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੁਧਵਾਰ ਨੂੰ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਕ ਜਿਹਾ ‘ਕਿਸਾਨ ਦਿਵਸ’ ਆਇਆ ਹੈ ਜਦੋਂ ਦੇਸ਼ ਦੇ ਕਿਸਾਨ ਜਸ਼ਨ ਮਨਾਉਣ ਦੀ ਥਾਂ ਸੜਕਾਂ ’ਤੇ ਸੰਘਰਸ਼ ਕਰਨ ਲਈ ਮਜਬੂਰ ਹਨ। ਅਖਿਲੇਸ਼ ਨੇ ਇਕ ਟਵੀਟ ਵਿਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਜੈਯੰਤੀ ਉੱਤੇ ਉਨ੍ਹਾਂ ਨੂੰ ਸਲਾਮ ਕੀਤਾ। ਅਖਿਲੇਸ਼ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਲ ਇਸ਼ਾਰਾ ਕਰਦਿਆਂ ਚਰਨ ਸਿੰਘ ਦੇ ਜਨਮ ਦਿਵਸ ਮੌਕੇ ਮਨਾਏ ਗਏ ‘ਕਿਸਾਨ ਦਿਵਸ’ ਦਾ ਜ਼ਿਕਰ ਕਰਦਿਆਂ ਇਕ ਟਵੀਟ ਵਿਚ ਕਿਹਾ ਕਿ ਅੱਜ ਭਾਜਪਾ ਸ਼ਾਸਨ ਅਧੀਨ ਦੇਸ਼ ਦੇ ਇਤਿਹਾਸ ਵਿਚ ਅਜਿਹਾ ਹੀ ਇਕ ਕਿਸਾਨ ਦਿਵਸ ਆਇਆ ਹੈ, ਜਦੋਂ ਜਸ਼ਨ ਦੀ ਥਾਂ ਦੇਸ਼ ਦਾ ਕਿਸਾਨ ਸੜਕਾਂ ’ਤੇ ਸੰਘਰਸ਼ ਕਰਨ ਲਈ ਮਜਬੂਰ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਹਿੰਦੀ ਵਿਚ ‘ਕਿਸਾਨ ਦਿਵਸ’ ਹੈਸ਼ਟੈਗ ਨਾਲ ਕੀਤੇ ਇਕ ਟਵੀਟ ਵਿਚ ਕਿਹਾ ਕਿ ਭਾਜਪਾ ਨੂੰ ਕਿਸਾਨਾਂ ਦਾ ਅਪਮਾਨ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਦੇਸ਼ ਦਾ ਕਿਸਾਨ ਭਾਰਤ ਦਾ ਮਾਣ ਹੈ।  (ਪੀਟੀਆਈ)