ਵਰਲਡ ਯੁਨਾਈਟਿਡ ਗੁਰੂ ਨਾਨਕ ਫ਼ਾਊਂਡੇਸ਼ਨ ਇੰਕ. ਅਮਰੀਕਾ ਨੇ ਕਿਸਾਨੀ ਅੰਦੋਲਨ ’ਚ ਭੇਜੀ ਕੰਬਲਾਂ ਦੀ ਸੇਵਾ
ਵਰਲਡ ਯੁਨਾਈਟਿਡ ਗੁਰੂ ਨਾਨਕ ਫ਼ਾਊਂਡੇਸ਼ਨ ਇੰਕ. ਅਮਰੀਕਾ ਨੇ ਕਿਸਾਨੀ ਅੰਦੋਲਨ ’ਚ ਭੇਜੀ ਕੰਬਲਾਂ ਦੀ ਸੇਵਾ
ਸੰਸਥਾ ਨਾਲ ਪੰਜਾਬ ਤੋਂ ਜੁੜੇ ਨੌਜਵਾਨਾ ਨੇ ਸੇਵਾ ਨਿਭਾਈ
ਵਾਸ਼ਿੰਗਟਨ ਡੀ. ਸੀ., 23 ਦਸੰਬਰ (ਸੁਰਿੰਦਰ ਗਿੱਲ) : ਅਮਰੀਕਾ ਦੀ ਨਾਮੀ ਸੰਸਥਾ ਵਰਲਡ ਯੁਨਾਈਟਿਡ ਗੁਰੂ ਨਾਨਕ ਫ਼ਾਊਂਡੇਸ਼ਨ ਇੰਕ. ਵਲੋਂ ਦਿੱਲੀ ਚੱਲ ਰਹੇ ਕਿਸਾਨੀ ਸੰਘਰਸ਼ ’ਚ ਆਪਣਾ ਵਡਮੁੱਲਾ ਯੋਗਦਾਨ ਪਾਉਂਦਿਆਂ ਉੱਥੇ ਦੇ ਕਿਸਾਨਾਂ ਵਾਸਤੇ ਕੰਬਲਾਂ ਦੀ ਸੇਵਾ ਭੇਜੀ ਹੈ। ਇਹ ਕੰਬਲ ਜਰੂਰਤ ਅਨੁਸਾਰ ਕਿਸਾਨਾਂ ਨੂੰ ਵੰਡੇ ਗਏ ਤਾਂ ਜੋ ਕਿਸਾਨ ਠੰਢ ਤੋਂ ਵੀ ਅਪਣਾ ਬਚਾਅ ਕਰ ਸਕਨ ਤੇ ਇਸ ਸੰਘਰਸ਼ ਨੂੰ ਪੂਰੇ ਜੋਸ਼ ਤੇ ਤਾਣ ਨਾਲ ਲੜ ਸਕਣ।
ਵਰਲਡ ਯੁਨਾਈਟਿਡ ਗੁਰੂ ਨਾਨਕ ਫ਼ਾਊਂਡੇਸ਼ਨ ਇੰਕ. ਸੰਸਥਾ ਦੇ ਚੇਅਰਮੈਨ. ਅਮਰ ਸਿੰਘ ਮੱਲ੍ਹੀ ਨੇ ਕਿਹਾ ਕਿ ਅਸÄ ਕਿਸਾਨਾਂ ਨਾਲ ਹਰ ਵੇਲੇ ਖੜ੍ਹੇ ਹਾਂ, ਜਿਹੋ ਜਿਹੀ ਕਿਸਾਨਾਂ ਦੀ ਲੋੜ ਹੋਵੇਗੀ, ਉਹ ਅਸÄ ਜ਼ਰੂਰ ਪੂਰੀ ਕਰਾਂਗੇ। ਅਸÄ ਹੀ ਨਹÄ ਪੂਰਾ ਪ੍ਰਵਾਸੀ ਭਾਈਚਾਰਾ ਕਿਸਾਨਾਂ ਦੀ ਮਦਦ ਵਿੱਚ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਆਉਂਦੇ ਦਿਨਾਂ ਵਿਚ ਜੋ ਵੀ ਕਿਸਾਨਾਂ ਦੀ ਲੋੜ ਹੋਵੇਗੀ, ਉਸ ਅਨੁਸਾਰ ਸੰਸਥਾ ਵਲੋਂ ਫ਼ੈਸਲੇ ਲਏ ਜਾਣਗੇ ਤੇ ਹਰ ਵੇਲੇ ਤਨੋ, ਮਨੋ, ਧਨੋ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ।
ਇਸ ਸੇਵਾ ’ਚ ਯੋਗਦਾਨ ਪਾਉਣ ਵਾਲਿਆ ਵਿਚ ਮੁੱਖ ਤੋਰ ਤੇ ਗੁਰਚਰਨ ਸਿੰਘ ਪ੍ਰਧਾਨ, ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ , ਹਰਜੀਤ ਸਿੰਘ ਹੁੰਦਲ ਡਾਇਰੈਕਟਰ ਕੁਮਿਨਟੀ , ਸੁਰਮੁਖ ਸਿੰਘ ਮਾਣਕੂ ਮੀਚੀਆਂ ਡਾਇਰੈਕਟਰ, ਦਵਿੰਦਰ ਸਿੰਘ ਗਿੱਲ ਡਾਇਰੈਕਟਰ ਪ੍ਰੋਗਰਾਮ, ਰਘਬੀਰ ਸਿੰਘ ਸ੍ਰਪਸਤ ਸ਼ਾਮਲ ਸਨ। ਇਹਨਾਂ ਵਲੋਂ ਮਾਛੀਵਾੜੇ ਤੋ ਨੋਜਵਾਨਾ ਰਾਹੀ ਇਕ ਟਰੱਕ ਕੰਬਲਾਂ ਦਾ ਅਰਦਾਸ ਕਰ ਕੇ ਤੋਰਿਆ । ਨੋਜਵਾਨਾ ਨੇ ਦੋ ਦਿਨ ਰਹਿਕੇ ਗਾਜੀਆਬਾਦ ਬਾਡਰ, ਦਿੱਲੀ ਬਾਡਰ ਤੇ ਕਿਸਾਨਾਂ ਦੀ ਖੇਪ ਨੂੰ ਵੰਡਿਆਂ ਹੈ। ਸੰਸਥਾ ਅਗਲਾ ਟਰੱਕ ਲੋਈਆਂ ਤੇ ਜ਼ੁਰਾਬਾ ਭੇਜੇਗੀ।