ਜੇਕਰ ਸੂਬੇ ਵਿਚ ਕੋਰੋਨਾ ਦੀ ਤੀਸਰੀ ਲਹਿਰ ਆਈ ਤਾਂ CM ਚੰਨੀ ਹੋਣਗੇ ਜ਼ਿੰਮੇਵਾਰ- ਕੈਪਟਨ ਅਮਰਿੰਦਰ ਸਿੰਘ
'ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਸਿਆਸੀ ਪ੍ਰਚਾਰ ਤੋਂ ਕੁਝ ਸਮਾਂ ਕੱਢ ਕੇ ਸੂਬੇ ਦੀ ਸਥਿਤੀ 'ਤੇ ਧਿਆਨ ਦੇਣਾ ਚਾਹੀਦਾ ਹੈ। '
Captain Amarinder Singh
ਚੰਡੀਗੜ੍ਹ : ਸੂਬੇ ਵਿਚ ਇੱਕ ਪਾਸੇ ਬੇਅਦਬੀਆਂ ਅਤੇ ਧਮਾਕੇ ਹੋ ਰਹੇ ਹਨ ਅਤੇ ਦੂਜੇ ਪਾਸੇ ਕੋਰੋਨਾ ਦਾ ਕਹਿਰ ਵੀ ਵਧਦਾ ਜਾ ਰਿਹਾ ਹੈ। ਇਨ੍ਹਾਂ ਸਾਰੇ ਮਸਲਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੀਆਂ ਹਨ।
ਇਸ ਦੇ ਚਲਦਿਆਂ ਹੀ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਸੂਬੇ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਵਧੇ ਜਾਣ 'ਤੇ ਤੀਜੀ ਲਹਿਰ ਆਉਣ ਦਾ ਖ਼ਦਸ਼ਾ ਜਾਹਰ ਕੀਤਾ ਹੈ।
ਕੈਪਟਨ ਨੇ ਕਿਹਾ, ''ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਸਿਆਸੀ ਪ੍ਰਚਾਰ ਤੋਂ ਕੁਝ ਸਮਾਂ ਕੱਢ ਕੇ ਸੂਬੇ ਦੀ ਸਥਿਤੀ 'ਤੇ ਧਿਆਨ ਦੇਣਾ ਚਾਹੀਦਾ ਹੈ। ਕੋਰੋਨਾ ਕੇਸਾਂ ਦੀ ਵਧਦੀ ਗਿਣਤੀ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਜੇਕਰ ਸਮੇਂ ਸਿਰ ਸਾਵਧਾਨੀ ਅਤੇ ਹੱਲ੍ਹ ਨਾ ਕੱਢਿਆ ਗਿਆ ਤਾਂ ਪੰਜਾਬ ਵਿਚ ਕੋਰੋਨਾ ਦੀ ਤੀਸਰੀ ਲਹਿਰ ਫ਼ੈਲਣ ਲਈ ਉਹ ਖ਼ੁਦ ਜ਼ਿੰਮੇਵਾਰ ਹੋਣਗੇ।''