ਪੰਜਾਬੀ ਗਾਇਕ Gurman Maan ਦੇ ਗੀਤ ’ਤੇ ਭੜਕਿਆ ਹਿੰਦੂ ਭਾਈਚਾਰਾ, ਕਿਹਾ - ਸ਼ਨੀ ਦੇਵ ਦਾ ਅਪਮਾਨ ਕੀਤਾ  

ਏਜੰਸੀ

ਖ਼ਬਰਾਂ, ਪੰਜਾਬ

ਬੀਤੇ ਕੱਲ੍ਹ ਹਿੰਦੂ ਨੇਤਾਵਾਂ ਨੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ-7 ਦੇ ਬਾਹਰ ਧਰਨਾ ਵੀ ਦਿੱਤਾ ਸੀ।

Gurman Maan

Gurman Maan : ਪੰਜਾਬੀ ਗਾਇਕ ਗੁਰਮਨ ਮਾਨ ਦਾ ਨਵਾਂ ਗਾਣਾ 'ਕਿੱਥੋਂ ਕੁੰਡਲੀ 'ਚੋਂ ਮਿਲੂ ਤੈਨੂੰ ਸੋਹਣੀਏ...ਮੈਂ ਸ਼ਨੀ ਪੱਕਾ ਡੱਬ 'ਚ ਰਖਾਂ...' ਵਿਵਾਦਾਂ 'ਚ ਘਿਰ ਗਿਆ ਹੈ। ਹਿੰਦੂ ਸਮਾਜ ਨੇ ਇਸ ਗਾਣੇ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਸ ਗਾਣੇ 'ਚ ਸ਼ਨੀ ਦੇਵ ਦਾ ਅਪਮਾਨ ਕੀਤਾ ਗਿਆ ਹੈ। ਬੀਤੇ ਕੱਲ੍ਹ ਹਿੰਦੂ ਨੇਤਾਵਾਂ ਨੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ-7 ਦੇ ਬਾਹਰ ਧਰਨਾ ਵੀ ਦਿੱਤਾ ਸੀ।

ਹਿੰਦੂ ਆਗੂਆਂ ਨੇ ਥਾਣੇ ਦੇ ਬਾਹਰ ਬੈਠ ਕੇ ਹਨੂਮਾਨ ਚਾਲੀਸਾ ਦਾ ਪਾਠ ਵੀ ਕੀਤਾ। ਹਿੰਦੂ ਆਗੂਆਂ ਦੀ ਅਗਵਾਈ ਕਰ ਰਹੇ ਜਤਿੰਦਰ ਗੋਰਾਇਣ ਨੇ ਕਿਹਾ ਕਿ ਗਾਇਕ  ਗੁਰਮਨ ਮਾਨ ਵੱਲੋਂ ਸ਼ਨੀ ਦੇਵ ਲਈ ਵਰਤੇ ਗਏ ਸ਼ਬਦ ਨਿੰਦਣਯੋਗ ਹਨ। ਹਿੰਦੂ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।