ਕਿਸਾਨਾਂ ਦਾ ਹੱਕ ਖੋਹਣ ਲਈ ਭਾਜਪਾ ਕਰ ਰਹੀ ਹੈ ਨਾਕਾਬੰਦੀ : ਪ੍ਰਿਯੰਕਾ ਗਾਂਧੀ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਦਾ ਹੱਕ ਖੋਹਣ ਲਈ ਭਾਜਪਾ ਕਰ ਰਹੀ ਹੈ ਨਾਕਾਬੰਦੀ : ਪ੍ਰਿਯੰਕਾ ਗਾਂਧੀ

image

ਨਵੀਂ ਦਿੱਲੀ, 24 ਜਨਵਰੀ: ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਪਾਰਟੀ ਲਗਾਤਾਰ ਭਾਜਪਾ ਸਰਕਾਰ ’ਤੇ ਹਮਲਾਵਰ ਹੋ ਰਹੀ ਹੈ। ਦਿੱਲੀ ਆ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਨਾਕੇਬੰਦੀ ਕੀਤੀ ਹੈ। ਇਸ ਖ਼ਬਰ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕਰਦੇ ਹੋਏ ਭਾਜਪਾ ਸਰਕਾਰ ’ਤੇ ਹਮਲਾ ਬੋਲਿਆ ਹੈ। 
ਪ੍ਰਿਯੰਕਾ ਨੇ ਟਵੀਟ ਕਰ ਕੇ ਲਿਖਿਆ ਕਿ ਭਾਜਪਾ ਅਪਣੇ ਅਰਬਪਤੀ ਦੋਸਤਾਂ ਲਈ ਲਾਲ ਕਾਲੀਨ ਵਿਛਾ ਦੇਸ਼ ਦਾ ਸਾਰਾ ਪੈਸਾ ਉਨ੍ਹਾਂ ਦੇ ਹਵਾਲੇ ਕਰ ਰਹੀ ਹੈ ਪਰ ਕਿਸਾਨ ਅਪਣਾ ਹੱਕ ਮੰਗਣ ਦਿੱਲੀ ਆਉਣਾ ਚਾਹੁੰਦੇ ਹਨ ਤਾਂ ਨਾਕਾਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਲਿਖਿਆ ਹੈ ਕਿ ਭਾਜਪਾ ਅਤੇ ਸੂਟ-ਬੂਟ ਵਾਲਿਆਂ ਦੀ ਜੁਗਲਬੰਦੀ ਹੈ, ਕਿਸਾਨ ਦਾ ਹੱਕ ਖੋਹਣ ਨੂੰ ਇਹ ਨਾਕਾਬੰਦੀ ਹੈ।
ਦਸਣਯੋਗ ਹੈ ਕਿ ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥ ’ਚ ਨਿਕਲਣ ਵਾਲੇ ਟਰੈਕਟਰ ਮਾਰਚ ਨੂੰ ਰੋਕਣ ਲਈ ਯਮੁਨਾ ਐਕਸਪ੍ਰੈੱਸ ਵੇਅ ’ਤੇ ਨਾਕੇਬੰਦੀ ਕੀਤੀ ਗਈ ਹੈ। ਹੁਣ ਕੋਈ ਟਰੈਕਟਰ-ਟਰਾਲੀ ਯਮੁਨਾ ਐਕਸਪ੍ਰੈੱਸ ਵੇਅ ’ਤੇ ਨਹੀਂ ਚੜ੍ਹ ਸਕੇਗੀ। ਨਾਕੇਬੰਦੀ ਕਰ ਕੇ ਇਨ੍ਹਾਂ ਨੂੰ ਦਿੱਲੀ ਵਲ ਜਾਣ ਤੋਂ ਰੋਕਿਆ ਜਾਵੇਗਾ। ਮਥੁਰਾ ’ਚ ਪੁਲਿਸ ਅਤੇ ਐਕਸਪ੍ਰੈੱਸ ਵੇਅ ਅਧਿਕਾਰੀਆਂ ਦੀ ਬੈਠਕ ਕਰ ਕੇ ਇਸ ਬਾਰੇ ਦਿਸ਼ਾ-ਨਿਰਦੇਸ਼ ਦਿਤੇ ਹਨ।  (ਏਜੰਸੀ)