ਕੇਰਲ ’ਚ ਚੀਤੇੇ ਨੂੰ ਮਾਰ ਕੇ ਖਾਣ ਦੇ ਦੋਸ਼ ’ਚ ਪੰਜ ਲੋਕ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਕੇਰਲ ’ਚ ਚੀਤੇੇ ਨੂੰ ਮਾਰ ਕੇ ਖਾਣ ਦੇ ਦੋਸ਼ ’ਚ ਪੰਜ ਲੋਕ ਗ੍ਰਿਫ਼ਤਾਰ

image

ਜਾਨਵਰ ਦੇ ਦੰਦ ਅਤੇ ਚਮੜੀ ਜ਼ਬਤ

ਇੱਡੂਕੀ, 24 ਜਨਵਰੀ :  ਕੇਰਲ ਦੇ ਇੱਡੂਕੀ ਜ਼ਿਲ੍ਹੇ ਵਿਚ ਇਕ ਚੀਤੇ ਨੂੰ ਮਾਰ ਕੇ ਉਸ ਦਾ ਮਾਸ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇੱਡੂਕੀ ਜ਼ਿਲ੍ਹੇ ਦੇ ਪੰਜ ਪਿੰਡ ਵਾਸੀਆਂ ਉੱਤੇ ਇਕ ਚੀਤੇ ਨੂੰ ਮਾਰ ਕੇ ਉਸ ਦਾ ਮਾਸ ਖਾਣ ਦਾ ਦੋਸ਼ ਲੱਗਾ ਹੈ। ਜੰਗਲਾਤ ਅਧਿਕਾਰੀਆਂ ਨੇ ਦਸਿਆ ਕਿ ਇੱਡੂਕੀ ਜ਼ਿਲ੍ਹੇ  ਦੇ ਮੈਨਕੁਲਮ ਵਿਚ ਰਹਿਣ ਵਾਲੇ ਪੰਜ ਲੋਕਾਂ ਨੂੰ ਚੀਤੇ ਦਾ ਮਾਸ ਖਾਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ 20 ਜਨਵਰੀ ਨੂੰ ਇੱਡੂਕੀ ਜ਼ਿਲ੍ਹੇ ਦੇ ਮਨਕੂਲਮ ਖੇਤਰ ਵਿਚ ਵਾਪਰੀ ਸੀ। ਪੰਜ ਮੁਲਜ਼ਮਾਂ ਦੀ ਪਛਾਣ ਵਿਨੋਦ, ਕੁਰੀਕੋਸ, ਬੀਨੂੰ, ਕੁੰਜੱਪਨ ਅਤੇ ਵਿਨਸੈਂਟ ਵਜੋਂ ਹੋਈ ਹੈ, ਜਿਨ੍ਹਾਂ ਨੂੰ ਮਨਕੂਲਮ ਵਣ ਰੇਂਜ ਅਧਿਕਾਰੀ ਊਧਯ ਸੂਰੀਆਨ ਨੇ ਗ੍ਰਿਫ਼ਤਾਰ ਕੀਤਾ ਸੀ। ਸੂਰੀਆਨ ਨੇ ਦਸਿਆ ਕਿ ਵਿਨੋਦ ਨੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਲਈ ਅਪਣੇ ਘਰ ਦੇ ਆਲੇ-ਦੁਆਲੇ ਇਕ ਜਾਲ ਪਾਇਆ ਹੋਇਆ ਸੀ, ਜੋ ਕਿ ਜੰਗਲ ਦੇ ਨੇੜੇ ਸਥਿਤ ਹੈ।
ਜੰਗਲਾਤ ਅਧਿਕਾਰੀ ਨੇ ਦਸਿਆ ਕਿ ਚੀਤੇ ਦੇ ਜਾਲ ਵਿਚ ਫਸਣ ਤੋਂ ਬਾਅਦ ਵਿਨੋਦ ਅਤੇ ਹੋਰਾਂ ਨੇ ਜਾਨਵਰ ਨੂੰ ਮਾਰ ਦਿਤਾ, ਇਸ ਦਾ ਮਾਸ ਪਕਾਇਆ ਅਤੇ ਇਸ ਦਾ ਸੇਵਨ ਕੀਤਾ। ਉਨ੍ਹਾਂ ਨੇ ਦਸਿਆ ਕਿ ਮੁਲਜ਼ਮਾਂ ਨੇ  ਜਾਨਵਰ ਦੇ ਦੰਦ, ਨਹੁੰ ਅਤੇ ਚਮੜੀ ਨੂੰ ਵੱਖ ਰੱਖਿਆ, ਕਿਉਂਕਿ ਉਹ ਉਨ੍ਹਾਂ ਨੂੰ ਵੇਚਣਾ ਚਾਹੁੰਦੇ ਸਨ। (ਪੀਟੀਆਈ)