ਦਿੱਲੀ ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਆਉਂਦੇ ਮਾਰਗਾਂ 'ਤੇ ਟਰੈਕਟਰਾਂ ਦਾ ਹੜ੍ਹ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਆਉਂਦੇ ਮਾਰਗਾਂ 'ਤੇ ਟਰੈਕਟਰਾਂ ਦਾ ਹੜ੍ਹ

image


ਤਿਰੰਗੇ, ਕੇਸਰੀ ਤੇ ਯੂਨੀਅਨਾਂ ਦੇ ਝੰਡਿਆਂ ਨਾਲ ਦਿਨ ਰਾਤ ਹਜ਼ਾਰਾਂ ਟਰੈਕਟਰ ਕਰ ਰਹੇ ਹਨ ਦਿੱਲੀ ਵਲ ਕੂਚ

ਚੰਡੀਗੜ੍ਹ, 24 ਜਨਵਰੀ (ਗੁਰਉਪਦੇਸ਼ ਭੁੱਲਰ) : ਦਿੱਲੀ ਪੁਲਿਸ ਵਲੋਂ 26 ਜਨਵਰੀ ਦੀ ਕਿਸਾਨ ਪਰੇਡ ਦਿੱਲੀ ਅੰਦਰ ਕਰਨ ਦੀ ਪ੍ਰਵਾਨਗੀ ਦਿਤੇ ਜਾਣ ਤੋਂ ਬਾਅਦ ਇਸ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਉਤਸ਼ਾਹ ਹੋਰ ਵੱਧ ਗਿਆ ਹੈ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਦਿੱਲੀ ਵਲ ਜਾਂਦੇ ਮਾਰਗਾਂ 'ਤੇ ਨਜ਼ਰ ਮਾਰੀਏ ਤਾਂ ਟਰੈਕਟਰਾਂ ਦਾ ਹਰ ਪਾਸੇ ਹੜ੍ਹ ਜਿਹਾ ਆ ਗਿਆ ਦਿਖਾਈ ਦਿੰਦਾ ਹੈ | ਬਹੁਤ ਹੀ ਵਧੀਆ ਢੰਗ ਨਾਲ ਸਜਾਏ ਟਰੈਕਟਰ, ਤਿਰੰਗੇ, ਕੇਸਰੀ ਤੇ ਯੂਨੀਅਨਾਂ ਦੇ ਝੰਡਿਆਂ ਨਾਲ ਦਿਨ ਰਾਤ ਦਿੱਲੀ ਵਲ ਕੂਚ ਕਰ ਰਹੇ ਹਨ | ਪਹਿਲਾਂ ਕਿਸਾਨ ਯੂਨੀਅਨਾਂ ਦਾ ਅੰਦਾਜ਼ਾ ਸੀ ਕਿ 1 ਲੱਖ ਟਰੈਕਟਰ ਪਰੇਡ ਵਿਚ ਆਉਣਗੇ ਪਰ ਹੁਣ ਸੱਭ ਗਿਣਤੀਆਂ ਮਿਣਤੀਆਂ ਉਲਟ ਪੁਲਟ ਹੁੰਦੀਆਂ ਦਿਖ ਰਹੀਆਂ ਹਨ | ਸਰਕਾਰੀ ਖ਼ੁਫ਼ੀਆ ਏਜੰਸੀਆਂ ਵੀ ਹੁਣ 2 ਲੱਖ ਤਕ ਟਰੈਕਟਰ ਆਉਣ ਦਾ ਅਨੁਮਾਨ ਲਾ ਰਹੀਆਂ ਹਨ ਪਰ ਕਿਸਾਨ ਯੂਨੀਅਨ ਦੇ ਆਗੂ ਅੰਦਾਜ਼ਾ ਲਾ ਰਹੇ ਹਨ ਕਿ ਜਿਸ ਹਿਸਾਬ ਨਾਲ ਟਰੈਕਟਰਾਂ ਦੇ ਕਾਫ਼ਲੇ ਆ ਰਹੇ ਹਨ ਤਾਂ ਇਨ੍ਹਾਂ ਦੀ ਗਿਣਤੀ 26 ਜਨਵਰੀ ਸਵੇਰ ਤਕ 4 ਲੱਖ ਤੋਂ ਵੀ ਟੱਪ ਸਕਦੀ ਹੈ | ਭਾਵੇਂ ਦਿੱਲੀ ਪੁਲਿਸ ਨੇ ਪਰੇਡ ਲਈ 26 ਜਨਵਰੀ ਸ਼ਾਮ ਤਕ ਦੀ ਪ੍ਰਵਾਨਗੀ ਦਿਤੀ ਹੈ ਪਰ ਜਿਸ ਹਿਸਾਬ ਨਾਲ ਟਰੈਕਟਰਾਂ ਦੀ ਗਿਣਤੀ ਵੱਧ ਰਹੀ ਹੈ | ਉਸ ਤੋਂ ਲਗਦਾ ਹੈ ਕਿ ਇਹ ਪਰੇਡ ਸ਼ੁਰੂ ਹੋਣ ਤੋਂ ਬਾਅਦ ਖ਼ਤਮ ਹੋਣ ਲਈ ਘੱਟੋ ਘੱਟ 3 ਦਿਨ ਲੈ ਸਕਦੀ ਹੈ | ਇਸੇ ਲਈ ਕਿਸਾਨ ਆਗੂ ਟਰੈਕਟਰਾਂ 'ਤੇ 24 ਘੰਟੇ ਦਾ ਖਾਣ ਪੀਣ ਦਾ ਲੋੜੀਂਦਾ ਸਮਾਨ ਨਾਲ ਰੱਖ ਕੇ ਚਲਣ ਦੀ ਸਲਾਹ ਦੇ ਰਹੇ ਹਨ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੋ ਵੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਲਾਈਨ ਵਿਚ ਲੱਗ ਜਾਵੇਗਾ, ਉਸ ਨੂੰ ਜ਼ਰੂਰ ਸ਼ਾਮਲ ਕਰ ਕੇ ਦਿੱਲੀ