ਜੋਅ ਬਾਈਡਨ ਨੇ ਬਿ੍ਰਟੇਨ ਦੇ ਪੀ.ਐੱਮ. ਅਤੇ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

ਏਜੰਸੀ

ਖ਼ਬਰਾਂ, ਪੰਜਾਬ

ਜੋਅ ਬਾਈਡਨ ਨੇ ਬਿ੍ਰਟੇਨ ਦੇ ਪੀ.ਐੱਮ. ਅਤੇ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

image

ਵਾਸ਼ਿੰਗਟਨ, 24 ਜਨਵਰੀ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਸੰਬੰਧ ਨੂੰ ਹੋਰ ਮਜਬੂਤ ਕਰਨ ਦੀ ਇੱਛਾ ਜਾਹਰ ਕੀਤੀ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿਤੀ। ਬਿ੍ਰਟੇਨ ਇਸ ਸਾਲ ਜੀ-7 ਸੰਮੇਲਨ ਅਤੇ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਸੰਮੇਲਨ (ਸੀ.ਓ.ਪੀ. 26) ਦੀ ਮੇਜਬਾਨੀ ਕਰ ਰਿਹਾ ਹੈ। 
ਬਾਈਡਨ ਨੇ ਜਾਨਸਨ ਨਾਲ ਗੱਲਬਾਤ ਦੌਰਾਨ ਸਹਿਯੋਗ ਕਰਨ ਦੀ ਇੱਛਾ ਜਾਹਰ ਕੀਤੀ। ਸਨਿਚਰਵਾਰ ਨੂੰ ਹੋਈ ਇਸ ਗੱਲਬਾਤ ਵਿਚ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਰਾਸ਼ਟਰਪਤੀ ਬਾਈਡਨ ਨੂੰ ਕਿਹਾ ਕਿ ਉਹ ਅਮਰੀਕਾ-ਬਿ੍ਰਟੇਨ ਵਿਚਾਲੇ ਨਵਾਂ ਕਾਰੋਬਾਰੀ ਸੌਦਾ ਕਰਨ ਦੇ ਚਾਹਵਾਨ ਹਨ। ਡਾਊਨਿੰਗ ਸਟ੍ਰੀਟ ਤੋਂ ਜਾਰੀ ਬਿਆਨ ਵਿਚ ਇਹ ਕਿਹਾ ਗਿਆ। ਨਵਾਂ ਕਾਰੋਬਾਰੀ ਸਮਝੌਤਾ ਹੋਣਾ ਬਾਈਡਨ ਤੋਂ ਵੱਧ ਜਾਨਸਨ ਲਈ ਮਹੱਤਵਪੂਰਨ ਹੈ। ਬ੍ਰੈਗਜਟਿ ਦੀ ਮਿਆਦ ਖ਼ਤਮ ਹੋਣ ਮਗਰੋਂ ਬਿ੍ਰਟੇਨ ਦਾ ਧਿਆਨ ਹੁਣ ਅਪਣੀ ਰਾਸ਼ਟਰੀ ਕਾਰੋਬਾਰ ਨੀਤੀ ’ਤੇ ਹੈ। ਭਾਵੇਂਕਿ ਵ੍ਹਾਈਟ ਹਾਊਸ ਦੀ ਸਕੱਤਰ ਜੇਨ ਸਾਕੀਨੇ ਸ਼ੁਕਰਵਾਰ ਨੂੰ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ ਨਵਾਂ ਕਾਰੋਬਾਰੀ ਸਮਝੌਤਾ ਕਰਨ ਲਈ ਕੋਈ ਸਮੇਂ ਸੀਮਾ ਤੈਅ ਨਹੀਂ ਕੀਤੀ ਹੈ ਕਿਉਂਕਿ ਫਿਲਹਾਲ ਬਾਈਡਨ ਪ੍ਰਸ਼ਾਸਨ ਦਾ ਧਿਆਨ ਕੋਵਿਡ-19 ਮਹਾਮਾਰੀ ਨੂੰ ਕੰਟਰੋਲ ਕਰਨ ’ਤੇ ਹੈ। ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਨੇ ਦੋਹਾਂ ਦੇਸ਼ਾਂ ਦੇ ਵਿਚਲੇ ਖਾਸ ਸੰਬੰਧਂ ਨੂੰ ਹੋਰ ਮਜਬੂਤ ਕਰਨ ਅਤੇ ਅਟਲਾਂਟਿਕ ਪਾਰ ਦੇ ਸੰਬੰਧਾਂ ਨੂੰ ਸੁਰਜੀਤ ਕਰਨ ਦਾ ਅਪਣਾ ਇਰਾਦਾ ਜਾਹਰ ਕੀਤਾ ਅਤੇ ਸਾਂਝਾ ਰਖਿਆ ਅਤੇ ਸਾਂਝੀਆਂ ਕਦਰਾਂ ਕੀਮਤਾਂ ਵਿਚ ਨਾਟੋ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। 
ਬਿਆਨ ਵਿਚ ਦਸਿਆ ਗਿਆ ਕਿ ਬਾਈਡਨ ਨੇ ਜਲਵਾਯੂ ਤਬਦੀਲੀ ਕੋਵਿਡ-19 ਮਹਾਮਾਰੀ ਨੂੰ ਕੰਟਰੋਲ ਕਰਨ ਅਤੇ ਗਲੋਬਲ ਸਿਹਤ ਸੁਰੱਖਿਆ ਜਿਹੀਆਂ ਚੁਣੌਤੀਆਂ ’ਤੇ ਵੀ ਬਹੁਪੱਖੀ ਸੰਗਠਨਾਂ ਦੇ ਜਰੀਏ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿਤਾ। 
ਦੋਹਾਂ ਨੇਤਾਵਾਂ ਨੇ ਚੀਨ, ਈਰਾਨ ਅਤੇ ਰੂਸ ਨੂੰ ਲੈ ਕੇ ਸਾਂਝੀ ਵਿਦੇਸ਼ ਨੀਤੀ ਤਰਜੀਹਾਂ ਦੇ ਤਾਲਮੇਲ ਦੀ ਲੋੜ ‘ਤੇ ਵੀ ਚਰਚਾ ਕੀਤੀ। ਬਾਈਡਨ ਨੇ ਸ਼ੁਕਰਵਾਰ ਨੂੰ ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਏਲ ਲੋਪੇਜ ਓਬਰਾਡੋਰ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਖੇਤਰੀ ਇਮੀਗ੍ਰੇਸ਼ਨ ਅਤੇ ਮਹਾਂਮਾਰੀ ਸਮੇਤ ਵਿਭਿੰਨ ਦੋ-ਪੱਖੀ ਸਹਿਯੋਗ ਦੇ ਹੋਰ ਮੁੱਦਿਆਂ ’ਤੇ ਚਰਚਾ ਕੀਤੀ।    (ਪੀਟੀਆਈ)