ਇਜ਼ਰਾਈਲ ’ਚ ਨੇਤਨਯਾਹੂ ਵਿਰੁਧ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਇਜ਼ਰਾਈਲ ’ਚ ਨੇਤਨਯਾਹੂ ਵਿਰੁਧ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ

image

ਯੇਰੂਸਲਮ, 24 ਜਨਵਰੀ : ਇਜ਼ਰਾਈਲ ਵਿਚ ਭਿ੍ਰਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਰੁਧ ਹਫ਼ਤਾਵਾਰੀ ਪ੍ਰਦਰਸਨ ਲਈ ਹਜ਼ਾਰਾਂ ਲੋਕ ਯਰੂਸ਼ਲਮ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ। ਇਸ ਤੋਂ ਇਲਾਵਾ, ਦੇਸ਼ ਦੇ ਹੋਰਨਾਂ ਖ਼ੇਤਰਾਂ ਵਿਚ ਚੌਕ ਅਤੇ ਪੁਲਾਂ ’ਤੇ ਬਹੁਤ ਸਾਰੇ ਛੋਟੇ-ਛੋਟੇ ਪ੍ਰਦਰਸਨ ਹੋਏ।
ਨੇਤਨਯਾਹੂ ਉੱਤੇ ਤਿੰਨ ਮਾਮਲਿਆਂ ਵਿਚ ਧੋਖਾਧੜੀ, ਧੋਖੇਬਾਜ਼ੀ ਅਤੇ ਰਿਸ਼ਵਤ ਲੈਣ ਦਾ ਦੋਸ਼ ਹੈ। ਇਹ ਮਾਮਲੇ ਉਸਦੇ ਅਰਬਪਤੀਆਂ ਸਹਿਯੋਗੀ ਅਤੇ ਮੀਡੀਆ ਖੇਤਰ ਦੇ ਦਿੱਗਜਾਂ ਨਾਲ ਸਬੰਧਤ ਹਨ। ਨੇਤਨਯਾਹੂ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਰਹੇ ਹਨ ਪਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਦੋਸ਼ਾਂ ਨਾਲ ਦੇਸ਼ ਦੀ ਸਹੀ ਅਗਵਾਈ ਨਹੀਂ ਕਰ ਸਕਦਾ।
ਪਿਛਲੇ ਸਾਲ ਗਰਮੀਆਂ ਦੇ ਮੌਸਮ ਤੋਂ ਹਰ ਹਫ਼ਤੇ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਖ਼ਾਸ ਤੌਰ ’ਤੇ ਨੇਤਨਯਾਹੂ ਦੇ ਅਧਿਕਾਰਤ ਨਿਵਾਸ ਨੇੜੇ ਯਰੂਸ਼ਲਮ ਦੇ ਇਕ ਚੁਰਾਹੇ ਤੇ ਹੁੰਦੇ ਰਹੇ ਹਨ। ਹਾਲਾਂਕਿ ਸਰਦੀਆਂ ਦੇ ਮੌਸਮ ਵਿਚ ਸ਼ਾਮਲ ਲੋਕਾਂ ਦੀ ਗਿਣਤੀ ਵਿਚ ਕਮੀ ਆਈ ਪਰ ਵਿਰੋਧ ਜਾਰੀ ਰਿਹਾ। ਇਜ਼ਰਾਈਲ ਦੋ ਸਾਲਾਂ ਵਿਚ ਚੌਥੀ ਵਾਰ ਮਾਰਚ ’ਚ ਚੋਣਾਂ ਕਰਾਏਗਾ ਅਤੇ ਪ੍ਰਧਾਨ ਮੰਤਰੀ ਨੂੰ ਅਪਣੀ ਲਿਕੁਡ ਪਾਰਟੀ ਦੇ ਅੰਦਰ ਵੀ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।     (ਏਜੰਸੀ)
ਸਰਕਾਰ ਵਲੋਂ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਦੇ ਢੰਗਾਂ ਕਾਰਨ ਲੋਕ ਵੀ ਨਾਰਾਜ਼ ਹਨ। ਦੇਸ਼ ਵਿਚ ਤੀਜੀ ਵਾਰ ਤਾਲਾਬੰਦੀ ਅਜੇ ਵੀ ਲਾਗੂ ਹੈ ਅਤੇ ਲਾਗ ਦੀਆਂ ਵੱਧ ਰਹੀਆਂ ਦਰਾਂ ਵਿਚ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਆਰਥਿਕਤਾ ਪ੍ਰਭਾਵਤ ਹੋਈ ਹੈ।        (ਪੀਟੀਆਈ)