ਸ਼ੋਪੀਆਂ ਮੁਕਾਬਲਾ:ਫ਼ੌਜ ਦੇਕਪਤਾਨਅਤੇਦੋਹੋਰਲੋਕਾਂਨੇਸਬੂਤਾਂ ਨੂੰਖ਼ਤਮ ਕਰਨਦੀ ਕੀਤੀ ਕੋਸ਼ਿਸ਼ ਚਾਰਜਸ਼ੀਟ
ਸ਼ੋਪੀਆਂ ਮੁਕਾਬਲਾ: ਫ਼ੌਜ ਦੇ ਕਪਤਾਨ ਅਤੇ ਦੋ ਹੋਰ ਲੋਕਾਂ ਨੇ ਸਬੂਤਾਂ ਨੂੰ ਖ਼ਤਮ ਕਰਨ ਦੀ ਕੀਤੀ ਕੋਸ਼ਿਸ਼ : ਚਾਰਜਸ਼ੀਟ
ਸ਼ੋਪੀਆਂ, 24 ਜਨਵਰੀ : ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਚ ਪਿਛਲੇ ਸਾਲ ਜੁਲਾਈ ਵਿਚ ਹੋਏ ਝੂਠੇ ਮੁਕਾਬਲੇ ਦੇ ਮਾਮਲੇ ਵਿਚ ਪੁਲਿਸ ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਫ਼ੌਜ ਦੇ ਕਪਤਾਨ ਅਤੇ ਦੋ ਹੋਰ ਮੁਲਜ਼ਮਾਂ ਕੋਲ ਮਾਰੇ ਗਏ ਤਿੰਨ ਨੌਜਵਾਨਾਂ ਕੋਲ ਰੱਖੇ ਹਥਿਆਰਾਂ ਦੇ ਸਰੋਤ ਦੀ ਕੋਈ ਜਾਣਕਾਰੀ ਨਹੀਂ ਸੀ ਅਤੇ ਇਨ੍ਹਾਂ ਲੋਕਾਂ ਨੇ ਸਬੂਤਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ |
ਜੰਮੂ-ਕਸ਼ਮੀਰ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਇਥੇ ਮੁੱਖ ਮੈਜਿਸਟਰੇਟ ਦੇ ਸਾਹਮਣੇ ਅਪਣੀ ਚਾਰਜਸ਼ੀਟ ਵਿਚ ਕਿਹਾ ਕਿ ਕੈਪਟਨ ਭੁਪਿੰਦਰ ਸਿੰਘ ਨੇ ਮੁਕਾਬਲੇ ਵਿਚ ਮਿਲੀ ਸਮੱਗਰੀ ਬਾਰੇ ਅਪਣੇ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਗ਼ਲਤ ਜਾਣਕਾਰੀ ਦਿਤੀ ਸੀ | ਇਹ ਮਾਮਲਾ 18 ਜੁਲਾਈ, 2020 ਨੂੰ ਸ਼ੋਪੀਆਂ ਦੇ ਅਮਸ਼ੀਪੁਰਾ
ਵਿਚ ਹੋਈ ਮੁੱਠਭੇੜ ਨਾਲ ਸਬੰਧਤ ਹੈ, ਜਿਸ ਵਿਚ ਤਿੰਨ ਨੌਜਵਾਨ ਮਾਰੇ ਗਏ ਸਨ ਅਤੇ ਅਤਿਵਾਦੀ ਕਰਾਰ ਦਿਤਾ ਗਿਆ ਸੀ | ਬਾਅਦ ਵਿਚ ਸੋਸ਼ਲ ਮੀਡੀਆ ਵਿਚ ਖ਼ਬਰਾਂ ਆਈਆਂ ਕਿ ਇਹ ਤਿੰਨੋਂ ਨੌਜਵਾਨ ਨਿਰਦੋਸ਼ ਹਨ, ਜਿਸ ਤੋਂ ਬਾਅਦ ਸੈਨਾ ਨੇ 'ਕੋਰਟ ਆਫ਼ ਇਨਕੁਆਰੀ' ਦਾ ਆਦੇਸ਼ ਦਿਤਾ ਸੀ |
ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਲਾਸ਼ਾਂ ਦੇ ਕੋਲ ਰੱਖੇ ਗਏ ਨਾਜਾਇਜ਼ ਹਥਿਆਰਾਂ ਦੇ ਸਰੋਤ ਬਾਰੇ ਦੋਸ਼ੀ ਪਾਸੋਂ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ |
ਇਸ ਵਿਚ ਕਿਹਾ ਗਿਆ ਹੈ ਕਿ ਮੁਕਾਬਲੇ ਦਾ ਡਿਜ਼ਾਇਨ ਕਰਦੇ ਸਮੇਂ, ਤਿੰਨੋਂ ਮੁਲਜ਼ਮਾਂ ਨੇ ਜਾਣਬੁੱਝ ਕੇ ਜੁਰਮ ਦੇ ਸਬੂਤ ਨੂੰ ਖ਼ਤਮ ਕਰ ਦਿਤਾ ਅਤੇ ਪੁਰਸਕਾਰ ਲਈ 20 ਲੱਖ ਰੁਪਏ ਪ੍ਰਾਪਤ ਕਰਨ ਦੀ ਆਪਸ ਵਿਚ ਹੋਈ ਅਪਰਾਧਿਕ ਸਾਜ਼ਿਸ਼ ਦੇ ਹਿੱਸੇ ਵਜੋਂ ਝੂਠੀ ਜਾਣਕਾਰੀ ਦਿੰਦੇ ਰਹੇ |
ਹਾਲਾਂਕਿ ਸੈਨਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਸ ਦੇ ਕਪਤਾਨ ਨੇ 20 ਲੱਖ ਰੁਪਏ ਵਿਚ ਮੁਕਾਬਲੇ ਦੀ ਯੋਜਨਾ ਬਣਾਈ ਸੀ | ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਸਬੂਤ ਦੋਸ਼ੀ ਕੈਪਟਨ ਸਿੰਘ ਨੇ ਨਸ਼ਟ ਕਰ ਦਿਤੇ ਸਨ | (ਪੀਟੀਆਈ)