ਅੰਮ੍ਰਿਤਸਰ 'ਚ ਇਨਸਾਨੀਅਤ ਸ਼ਰਮਸਾਰ, ਲਿਫ਼ਾਫੇ 'ਚ ਪਾ ਕੇ ਗੰਦੇ ਨਾਲੇ 'ਚ ਸੁੱਟਿਆ ਨਵ-ਜੰਮਿਆ ਬੱਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਇਸ ਘਿਨੌਣੀ ਹਰਕਤ ਕਰਨ ਵਾਲਿਆਂ ਦੀ ਪਛਾਣ ਕੀਤੀ ਸ਼ੁਰੂ  

New born baby

 

 ਅੰਮ੍ਰਿਤਸਰ : ਅੰਮ੍ਰਿਤਸਰ 'ਚ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਹਰੀਪੁਰ ਇਲਾਕੇ 'ਚ ਇਕ ਨਵ-ਜਨਮੇ ਬੱਚੇ ਨੂੰ ਲਿਫ਼ਾਫੇ 'ਚ ਪਾ ਕੇ ਗੰਦੇ ਨਾਲ 'ਚ ਸੁੱਟ ਦਿੱਤਾ ਗਿਆ। 

 

 ਪੜ੍ਹੋ ਪੂਰੀ ਖਬਰ: ਕਾਰ 'ਚ ਆਏ ਚੋਰ, ਚੋਰੀ ਕਰਕੇ ਲੈ ਗਏ ਦੂਜੀ ਕਾਰ

 ਮੌਕੇ 'ਤੇ ਮੌਜੂਦ ਚਸ਼ਮਦੀਦ ਕੁੜੀ ਮਨੀਸ਼ਾ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਆਪਣੇ ਘਰ ਦੀ ਬਾਲਕੋਨੀ 'ਚੋਂ ਦੇਖਿਆ ਕਿ ਦੋ ਔਰਤਾਂ ਤੇ ਇਕ ਆਦਮੀ , ਜਿਨ੍ਹਾਂ ਨੇ ਆਪਣੇ ਚਿਹਰੇ ਪੂਰੀ ਤਰ੍ਹਾਂ ਢਕੇ ਹੋਏ ਸਨ, ਜਲਦਬਾਜ਼ੀ 'ਚ ਆਏ ਤੇ ਉਨ੍ਹਾਂ ਨੇ ਸੀਵਰੇਜ ਦੇ ਨਾਲੇ 'ਚ ਲਿਫ਼ਾਫਾ ਸੁੱਟਿਆ ਜਦੋ ਮਨੀਸ਼ਾ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਫਰਾਰ ਹੋ ਗਏ।

 ਪੜ੍ਹੋ ਪੂਰੀ ਖਬਰ: ਸੁਲਤਾਨਪੁਰ ਲੋਧੀ 'ਚ ਤਿੰਨ ਲੋਕਾਂ ਨੇ ਸ਼ਰਾਬ ਸਮਝ ਕੇ ਪੀ ਲਈ ਕੀਟਨਾਸ਼ਕ ਦਵਾਈ, ਦੋ ਦੀ ਮੌਤ 

ਇਸ ਤੋਂ ਬਾਅਦ ਜਦੋਂ ਕੁੜੀ ਨੇ ਲਿਫਾਫਾ ਖੋਲ ਕੇ ਦੇਖਿਆ ਤਾਂ ਇਸ ਵਿਚ ਇਕ ਬੱਚਾ ਸੀ। ਇਹ ਸਭ ਦੇਖ ਕੇ ਕੁੜੀ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਸ ਤੋਂ ਇਲਾਵਾ ਨਜ਼ਦੀਕੀ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਹ ਘਿਨੌਣੀ ਹਰਕਤ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਸਕੇ।