ਪਤਨੀ ਦੇ ਕਾਤਲ ਨੂੰ ਅਦਾਲਤ ਨੇ ਸੁਣਾਈ ਉਮਰਕੈਦ ਦੀ ਸਜ਼ਾ

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਸਰਕਾਰੀ ਵਕੀਲ ਅਤੇ ਪੁਲਿਸ ਦੀਆਂ ਦਲੀਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਸਵੰਤ ਸਿੰਘ...

The court sentenced the wife's killer to life imprisonment

 

ਅਬੋਹਰ- ਫਾਜ਼ਿਲਕਾ ਦੀ ਸੀਨੀਅਰ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵਿਚ 302 ਦੇ ਮਾਮਲੇ ਦੇ ਮੁਲਜ਼ਮ ਜਸਵੰਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਗੱਦਾਡੋਬ ਅਬੋਹਰ ਦੇ ਵਕੀਲ ਨੇ ਆਪਣੀਆਂ ਦਲਾਲਾਂ ਪੇਸ਼ ਕੀਤੀਆਂ। ਦੂਜੇ ਪਾਸੇ ਸਰਕਾਰੀ ਵਕੀਲ ਅਤੇ ਥਾਣਾ ਸਦਰ ਅਬੋਹਰ ਦੀ ਪੁਲਿਸ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ।

ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਸਰਕਾਰੀ ਵਕੀਲ ਅਤੇ ਪੁਲਿਸ ਦੀਆਂ ਦਲੀਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਸਵੰਤ ਸਿੰਘ ਨੂੰ ਪਤਨੀ ਹਰਸਿਮਰਨ ਕੌਰ ਉਰਫ ਦੀਪੂ ਦੇ ਕਤਲ ਦੇ ਦੋਸ਼ ’ਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਅਤੇ ਜ਼ੁਰਮਾਨੇ ਦੀ ਸਜ਼ਾ ਸੁਣਾਈ।

ਇਹ ਖ਼ਬਰ ਵੀ ਪੜ੍ਹੋ: ਲੁਟੇਰਿਆਂ ਦੇ ਹੌਂਸਲੇ ਬੁਲੰਦ: ਸੜਕ ’ਤੇ ਜਾਂਦੀ ਔਰਤ ਦੇ ਗਲ਼ੇ ’ਚੋਂ ਚੈਨ ਝਪਟ ਕੇ ਹੋਏ ਫਰਾਰ

ਸਦਰ ਥਾਣਾ ਪੁਲਿਸ ਨੇ ਮ੍ਰਿਤਕ ਹਰਸਿਮਰਨ ਕੌਰ ਉਰਫ ਦੀਪੂ ਦੀ ਮਾਤਾ ਗੁਰਮੀਤ ਕੌਰ ਪਤਨੀ ਬਚਿੱਤਰ ਸਿੰਘ ਗੁਰੂਸਰ ਬਸਤੀ ਮੋਗਾ ਦੇ ਬਿਆਨਾਂ ਦੇ ਆਧਾਰ ’ਤੇ 23-09-20 ਨੂੰ ਜਸਵੰਤ ਸਿੰਘ ਪੁੱਤਰ ਸੁਖਮੰਤਰ ਸਿੰਘ ਵਾਸੀ ਗੱਦਾਡੋਬ ਵਿਰੁੱਥ ਮਾਮਲਾ ਦਰਜ ਕੀਤਾ ਸੀ।