Punjab News: ਐਮਰਜੈਂਸੀ ਹਲਾਤਾਂ ਵਿੱਚ ਡਾਕਟਰ ਨੂੰ ਘਬਰਾਉਣਾ ਨਹੀਂ ਚਾਹੀਦਾ - ਡਾ. ਬਲਬੀਰ ਸਿੰਘ 

ਏਜੰਸੀ

ਖ਼ਬਰਾਂ, ਪੰਜਾਬ

ਸਿਹਤ ਮੰਤਰੀ ਨੇ ਰਾਜਿੰਦਰਾ ਹਸਪਤਾਲ ਮਾਮਲੇ ਤੇ ਡਾਕਟਰਾਂ ਤੇ ਲਾਏ ਇਲਜਾਮ

Doctors should not panic in emergency situations - Dr. Balbir Singh

 

Punjab News:  ਸ਼ੱਕਰਵਾਰ ਨੂੰ ਰਾਜਿੰਦਰਾ ਹਸਪਤਾਲ ਦੀ ਬਿਜਲੀ ਬੰਦ ਹੋ ਜਾਣ ਕਾਰਨ ਓਪਰੇਸ਼ਨ ਕਰ ਰਹੇ ਡਾਕਟਰਾਂ ਵੱਲੋਂ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਖਿਆ ਕਿ ਅਜਿਹੇ ਹਾਲਾਤਾਂ ਵਿੱਚ  ਡਾਕਟਰਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਠਰਿੰਮੇ ਨਾਲ ਕੰਮ ਲੈਣਾ ਚਾਹੀਦਾ ਹੈ।

ਸਿਹਤ ਮੰਤਰੀ ਸ਼ਨੀਵਾਰ ਨੂੰ ਇਥੇ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਮਾਮਲੇ ਦੀ ਜਾਚ ਪੜਤਾਲ ਕਰਨ ਲਈ ਪੁੱਜੇ ਸਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਐਮਰਜੈਂਸੀ ਹਾਲਾਤਾਂ ਵਿੱਚ ਡਾਕਟਰ ਨੂੰ ਘਬਰਾਉਣ ਦੀ ਬਜਾਏ ਉਚ ਅਧਿਕਾਰੀਆਂ ਨਾਲ ਰਾਬਤਾ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੈਨਿਕ ਹੋ ਕੇ ਅਜਿਹੇ ਕਰਨ ਨਾਲ ਸਿਹਤ ਸੰਸਥਾ ਦੀ ਬਦਨਾਮੀ ਹੁੰਦੀ ਹੈ ਇਸ ਲਈ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਬਿਜਲੀ ਸਬੰਧੀ ਪੀਡਬਲਯੂਡੀ ਦੇ ਇਲੈਕਟ੍ਰਿਕ ਵਿਭਾਗ ਦੀ ਜਿੰਮੇਵਾਰੀ ਹੈ ਜਿਸ ਸਬੰਧੀ ਇਨਕੁਆਰੀ ਕੀਤੀ ਜਾਵੇਗੀ ਕਿ ਤਿੰਨ ਹੌਟ ਲਾਈਨਾ ਹੋਣ ਦੇ ਵਾਬਜੂਦ ਵੀ ਅਜਿਹਾ ਕਿਉਂ ਹੋਇਆ ਹੈ।