Punjab Road Accident: ਪੁਰਤਗਾਲ ਤੋਂ ਆਏ ਨੌਜਵਾਨਾਂ ਨਾਲ ਵਾਪਰਿਆ ਸੜਕ ਹਾਦਸਾ, ਟਰੈਕਟਰ ਪਲਟਣ ਕਾਰਨ 1 ਨੌਜਵਾਨ ਦੀ ਮੌਤ
ਟਰੈਕਟਰ ਨਾਲ ਗੱਡੀ ਨੂੰ ਟੋਚਨ ਪਾ ਕੇ ਮੁਰੰਮਤ ਲਈ ਲਿਜਾ ਰਿਹਾ ਸੀ
hoshiarpur tractor car road accident latest news in punjabi
Punjab Road Accident: ਇਹ ਹਾਦਸਾ ਪਿੰਡ ਕੁਰਾਲਾ ਦੇ ਨੂਰ ਢਾਬੇ ਨੇੜੇ ਵਾਪਰਿਆ ਜਦੋਂ ਜਤਿੰਦਰ ਸਿੰਘ ਪੁੱਤਰ ਜਗਦੀਪ ਸਿੰਘ ਵਾਸੀ ਪਿੰਡ ਤਲਵੰਡੀ ਡੱਡੀਆਂ ਅਤੇ ਉਸ ਦਾ ਦੋਸਤ ਅਰਵਿੰਦਰ ਸਿੰਘ ਪੁੱਤਰ ਸਾਧੂ ਸਿੰਘ, ਜੋ ਦੋਵੇਂ ਪੁਰਤਗਾਲ ਤੋਂ ਆਏ ਸਨ, ਅਤੇ ਜਤਿੰਦਰ ਸਿੰਘ ਦੀ ਕਾਰ ਖ਼ਰਾਬ ਹੋਣ ਦੇ ਕਾਰਨ ਟਰੈਕਟਰ ਦੇ ਪਿੱਛੇ ਟੋਚਨ ਪਾ ਕੇ ਮੁਰੰਮਤ ਦੇ ਲਈ ਦਸੂਹਾ ਜਾ ਰਹੇ ਸਨ ਅਤੇ ਕਾਰ ਵਿਚ ਉਸ ਦਾ ਦੋਸਤ ਰਾਜਿੰਦਰ ਸਿੰਘ ਕਾਰ ਨੂੰ ਕੰਟਰੋਲ ਕਰ ਰਿਹਾ ਸੀ।
ਜਦੋਂ ਉਹ ਕੁਰਾਲਾ ਪਹੁੰਚੇ ਤਾਂ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸਮੇਤ ਸੜਕ ਕਿਨਾਰੇ ਪਲਟ ਗਿਆ ਅਤੇ ਹਾਦਸੇ ਵਿਚ ਟਰੈਕਟਰ ਚਾਲਕ ਜਤਿੰਦਰ ਸਿੰਘ ਦੀ ਆਪਣੇ ਹੀ ਟਰੈਕਟਰ ਦੇ ਹੇਠਾਂ ਆਉਣ ਕਾਰਨ ਮੌਤ ਹੋ ਗਈ। ਜਦੋਂ ਕਿ ਰਾਜਿੰਦਰ ਸਿੰਘ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਸੜਕ ਸੁਰੱਖਿਆ ਦੇ ਜਸਵਿੰਦਰ ਸਿੰਘ, ਰਵਿੰਦਰ ਸਿੰਘ ਅਤੇ ਰੁਚਿਕਾ ਦੀ ਮਦਦ ਨਾਲ ਸਰਕਾਰੀ ਹਸਪਤਾਲ ਟਾਂਡਾ ਵਿਚ ਭਰਤੀ ਕਰਵਾਇਆ ਗਿਆ ਸੀ।