Mohali News: 500 ਰੁ. ਦਾ ਨੋਟ ਲੈ ਕੇ ਚੂਹਾ ਹੋਇਆ ਫਰਾਰ, CCTV ’ਚ ਤਸਵੀਰਾਂ ਹੋਈਆਂ ਕੈਦ

ਏਜੰਸੀ

ਖ਼ਬਰਾਂ, ਪੰਜਾਬ

ਇਹ ਮੁਹਾਲੀ ਦੇ ਅਧੀਨ ਪੈਂਦੇ ਮਟੌਰ ਦੇ ਵਿੱਚ ਸਥਿਤ ਸੰਤ ਡਿਪਾਰਟਮੈਂਟ ਸਟੋਰ ਦੇ ਵਿੱਚ ਲੱਗੇ ਸੀਸੀਟੀਵੀ ਦੀਆਂ ਤਸਵੀਰਾਂ ਹਨ।

Rat escapes with Rs 500 note, captured on CCTV

 

Mohali News: ਅਕਸਰ ਹੀ ਤੁਸੀਂ ਪੁਲਿਸ ਦੁਆਰਾ ਪਕੜੇ ਗਏ ਚੋਰ ਜਾਂ ਚੋਰਨੀਆਂ ਬਾਰੇ ਜ਼ਰੂਰ ਸੁਣਿਆ ਹੋਣਾ ਪਰ ਜਿਹੜੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਇਹ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਕਿ ਕਿਸ ਤਰ੍ਹਾਂ ਦੁਕਾਨਦਾਰ ਵੱਲੋਂ ਸਵੇਰੇ ਗਾਹਕ ਤੋਂ ਕੀਤੀ ਹੋਈ ਬੋਹਣੀ ਦੇ 500  ਰੁਪਏ ਚੋਰੀ ਕਰ ਕੇ ਇੱਕ ਚੂਹਾ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ।

 ਦੁਕਾਨਦਾਰ ਪੈਸੇ ਦੀ ਬੋਹਣੀ ਕਰਕੇ ਅੰਦਰੋਂ ਕੁਝ ਸਮਾਨ ਲੈਣ ਗਿਆ ਸੀ ਤਾਂ ਚੂਹੇ ਦੀ ਬਾਜ ਵਰਗੀ ਅੱਖ ਨੇ 500 ਰੁ. ਦਾ ਨੋਟ ਦੁਕਾਨਦਾਰ ਨੂੰ ਗੱਲੇ ਵਿੱਚ ਰੱਖਦਾ ਵੇਖ ਲਿਆ ਤਾਂ ਫਿਰ ਕੀ ਸੀ ਉਹ ਪਲਕ ਝਪਕਦਿਆ ਹੀ ਨੋਟ ਮੂੰਹ ਵਿੱਚ ਪਾ ਕੇ ਫ਼ਰਾਰ ਹੋ ਜਾਦਾ ਹੈ।

 ਪਹਿਲਾਂ ਤਾਂ ਦੁਕਾਨਦਾਰ 500 ਦਾ ਨੋਟ ਇਧਰ ਉਧਰ ਦੇਖਦਾ ਰਿਹਾ ਕਿ ਪੈਸੇ ਦੀ ਸਵੇਰੇ ਬੋਹਣੀ ਕੀਤੇ 500 ਨੋਟ ਕਿੱਧਰ ਚਲੇ ਗਏ ਪਰ ਜਦੋਂ ਉਸ ਨੇ ਸੀਸੀਟੀਵੀ ਖੰਗਾਲੀ ਤਾਂ ਉਸ ਦੇ ਵੇਖ ਕੇ ਹੋਸ਼ ਹੀ ਉੱਡ ਗਏ ਹੁਣ ਦੁਕਾਨਦਾਰ ਆਪਣੇ ਪੱਧਰ ’ਤੇ ਹੀ ਚੂਹੇ ਦੀ ਤਲਾਸ਼ ਕਰ ਰਿਹਾ ਹੈ ਕਿ ਕਿਤੇ ਪਹਿਲਾਂ ਵੀ ਇਹ ਚੂਹਾ ਉਸ ਦੇ ਗੱਲੇ ਵਿੱਚੋਂ ਪੈਸੇ ਲੈ ਕੇ ਆਪਣੀ ਖੁੱਡ ਤਾਂ ਨਹੀਂ ਭਰ ਰਿਹਾ ਜਾਂ ਫਿਰ ਕਿਸੇ ਤੋਂ ਟ੍ਰੇਨਿੰਗ ਲੈ ਕੇ ਇਹ ਚੂਹਾ ਉਸ ਦੇ ਗੱਲੇ ਵਿੱਚੋਂ ਪੈਸੇ ਤਾਂ ਨਹੀਂ ਚੋਰੀ ਕਰ ਰਿਹਾ। 

ਫ਼ਿਲਹਾਲ ਇਹ ਮਾਮਲਾ ਦੁਕਾਨਦਾਰ ਦੇ ਧਿਆਨ ਵਿੱਚ ਆ ਗਿਆ ਹੈ ਹੁਣ ਉਹ ਇਸ ਨੂੰ ਆਪਣੇ ਪੱਧਰ ’ਤੇ ਹੀ ਨਜਿੱਠਨ ਦੀ ਗੱਲ ਕਰ ਰਿਹਾ ਹੈ।

ਇਹ ਮੁਹਾਲੀ ਦੇ ਅਧੀਨ ਪੈਂਦੇ ਮਟੌਰ ਦੇ ਵਿੱਚ ਸਥਿਤ ਸੰਤ ਡਿਪਾਰਟਮੈਂਟ ਸਟੋਰ ਦੇ ਵਿੱਚ ਲੱਗੇ ਸੀਸੀਟੀਵੀ ਦੀਆਂ ਤਸਵੀਰਾਂ ਹਨ।