ਪੰਥਕ ਕੌਂਸਲ ਦਾ ਵਿਧੀ ਵਿਧਾਨ ਘੜਨ ਲਈ ਅਤੇ ਭਵਿੱਖੀ ਮਿਸ਼ਨ ਤੈਅ ਕਰਨ ਹਿੱਤ ਪੰਥਕ ਕੌਂਸਲ ਦੀ ਮੁੱਢਲੀ ਕਮੇਟੀ ਦਾ ਗਠਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਨੌਜਵਾਨਾਂ ਨੂੰ ਧਾਰਮਿਕ, ਸਮਾਜਿਕ ਸਭਿਆਚਾਰਕ ਅਤੇ ਰਾਜਸੀ ਸਰੋਕਾਰਾਂ ਦੀ ਸੋਝੀ ਦੇਣ ਲਈ ਕੀਤੇ ਜਾਣਗੇ ਉਪਰਾਲੇ

Formation of the primary committee of the Panthic Council to formulate the bylaws of the Panthic Council

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਅਧੀਨ ਮਿਤੀ 11.08.2025 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਾਲਸਾ ਪੰਥ ਦੇ ਡੈਲੀਗੇਟ ਇਜਲਾਸ ਵਿਚ ਪੰਥਕ ਨਿਸ਼ਾਨਿਆਂ ਦੀ ਪੂਰਤੀ ਲਈ ਸਰਬਸੰਮਤੀ ਨਾਲ ਪੰਥਕ ਕੌਂਸਲ ਦੀ ਸਥਾਪਨਾ ਕੀਤੀ ਗਈ ਸੀ। ਪੰਥਕ ਕੌਂਸਲ ਦਾ ਵਿਧੀ ਵਿਧਾਨ ਘੜਨ ਲਈ ਅਤੇ ਭਵਿੱਖੀ ਮਿਸ਼ਨ ਤੈਅ ਕਰਨ ਹਿੱਤ ਪੰਥਕ ਕੌਂਸਲ ਦੀ ਮੁੱਢਲੀ ਕਮੇਟੀ ਦਾ ਗਠਨ ਕੀਤਾ ਗਿਆ:

ਸਤਵੰਤ ਕੌਰ – ਪ੍ਰਮੁੱਖ ਸੇਵਾਦਾਰ ਪੰਥਕ ਕੌਂਸਲ

ਭਾਈ ਬਲਦੀਪ ਸਿੰਘ ਜੀ ਰਾਮੂੰਵਾਲੀਆ (ਸਿੱਖ ਇਤਿਹਾਸਕਾਰ ਅਤੇ ਸਿੱਖ ਚਿੰਤਕ)

ਡਾ. ਜਸਪਾਲ ਸਿੰਘ ਖਾਲਸਾ (ਸਿੱਖ ਵਿਦਵਾਨ)

ਐਡਵੋਕੇਟ ਪਰਮਜੀਤ ਸਿੰਘ ਭੰਗੂ (ਸਿੱਖ ਵਿਦਵਾਨ)

ਐਡਵੋਕੇਟ ਬਲਵੰਤ ਸਿੰਘ ਮੁਕਤਸਰ ਸਾਹਿਬ (ਸਿੱਖ ਚਿੰਤਕ) ਸ਼ਾਮਲ ਹੋਣਗੇ

ਪੰਥਕ ਕੌਂਸਲ ਵੱਲੋਂ ਸਿੱਖ ਨੌਜਵਾਨਾਂ ਨੂੰ ਧਾਰਮਿਕ, ਸਮਾਜਿਕ ਸਭਿਆਚਾਰਕ ਅਤੇ ਰਾਜਸੀ ਸਰੋਕਾਰਾਂ ਦੀ ਸੋਝੀ ਦੇਣ ਲਈ ਉਪਰਾਲੇ ਕੀਤੇ ਜਾਣਗੇ, ਤਾਂ ਜੋ ਭਵਿੱਖ ਲਈ ਸੁਹਿਰਦ ਲੀਡਰਸ਼ਿਪ ਤਿਆਰ ਕੀਤੀ ਜਾ ਸਕੇ।