ਸਿਮਰਜੀਤ ਬੈਂਸ ਹੋਏ ਗਰਮ, ਕਿਹਾ ਆਪਣੀ ਪੀੜ੍ਹੀ ਥੱਲੇ ਸੋਟਾ ਕਦੋਂ ਮਾਰਨਗੇ ਡੀਜੀਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਨੇ ਡੀਜੀਪੀ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਅਤੇ ਉਹਨਾਂ ਕਿਹਾ ਕਿ ਡੀਜੀਪੀ ਨੂੰ ਉਹਨਾਂ ਦੇ ਇਸ ਅਹੁਦੇ ਤੋਂ ਤੁਰੰਤ ਚੱਲਦਾ ਕਰੋ। 

File Photo

ਚੰਡੀਗੜ੍ਹ- ਪਿਛਲੇ ਦਿਨੀਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਤੇ ਇਕ ਵਿਵਾਦਿਤ ਬਿਆਨ ਦਿੱਤਾ ਸੀ ਅਤੇ ਇਸ ਬਿਆਨ ਤੇ ਹਰ ਇਕ ਵੱਲੋਂ ਵਿਰੋਸ਼ ਕੀਤਾ ਗਿਆ ਹੈ ਤੇ ਹੁਣ ਡੀਜੀਪੀ ਨੂੰ ਬਰਖਾਸਤ ਕਰਨ ਦੀ ਮੰਗ ਵੀ ਉੱਠਣ ਲੱਗੀ ਹੈ। ਉੱਥੇ ਹੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਵੀ ਡੀਜੀਪੀ ਨੂੰ ਲੰਮੇ ਹੱਥੀ ਲਿਆ।

ਉਹਨਾਂ ਨੇ ਕਿਹਾ ਡੀਜੀਪੀ ਜੋ ਕਿ ਅਰੂਸਾ ਆਲਮ ਵੱਲੋਂ ਲਗਾਏ ਗਏ ਹਨ ਉਹਨਾਂ ਕਿਹਾ ਕਿ ਜੇ ਡੀਜੀਪੀ ਉਹਨਾਂ ਵੱਲੋਂ ਲਗਾਏ ਗਏ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਾਡੇ ਗੁਰਧਾਮਾਂ ਬਾਰੇ ਮੰਦਾ ਬੋਲੇ। ਉਹਨਾਂ ਕਿਹਾ ਉਹ ਪੰਜਾਬ ਦੇ ਡੀਜੀਪੀ ਹਨ ਪਰ ਉਹਨਾਂ ਦੇ ਹੁੰਦੇ ਹੋਏ ਵੀ ਦਿਨ ਦਿਹਾੜੇ ਲੁਧਿਆਣੇ ਵਰਗੇ ਸ਼ਹਿਰ ਵਿਚੋਂ 34 ਕਿਲੋ ਸੋਨਾ ਚੋਰੀ ਹੋ ਜਾਂਦਾ ਹੈ

ਅਤੇ ਦਿਨ ਦੇ 8-8 ਬਲਾਤਕਾਰ ਹੋ ਜਾਂਦੇ ਹਨ ਅਤੇ ਗਲੀ-ਗਲੀ ਚਿੱਟਾ ਵਿਕ ਰਿਹਾ ਹੈ।ਡੀਜੀਪੀ ਅਜਿਹੇ ਮੁੱਦਿਆਂ ਵੱਲ ਧਿਆਨ ਕਦੋਂ ਦੇਣਗੇ। ਉਹ ਆਪਣੀ ਪੀੜ੍ਹੀ ਥੱਲੇ ਸੋਟਾ ਕਦੋਂ ਮਾਰਨਗੇ। ਉਹਨਾਂ ਨੇ ਡੀਜੀਪੀ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਅਤੇ ਉਹਨਾਂ ਕਿਹਾ ਕਿ ਡੀਜੀਪੀ ਨੂੰ ਉਹਨਾਂ ਦੇ ਇਸ ਅਹੁਦੇ ਤੋਂ ਤੁਰੰਤ ਚੱਲਦਾ ਕਰੋ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।