ਕੈਪਟਨ ਨੇ ਕੀਤੀ ਦੌੜ ਸ਼ੁਰੂ 500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚੇਗਾ ਦਿੱਲੀ ਸੰਘਰਸ਼ ’ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲਾਂ ਗੁਰਦਾਸਪੁਰ ਦੇ ਪਿੰਡ ਤੇਜਾ ਵਿਲਾ ਦੇ ਰਹਿਣ ਵਾਲੇ ਰਮਿੰਦਰ ਸਿੰਘ ਕੈਪਟਨ...

Captain

ਗੁਰਦਾਸਪੁਰ: ਜ਼ਿਲਾਂ ਗੁਰਦਾਸਪੁਰ ਦੇ ਪਿੰਡ ਤੇਜਾ ਵਿਲਾ ਦੇ ਰਹਿਣ ਵਾਲੇ ਰਮਿੰਦਰ ਸਿੰਘ ਕੈਪਟਨ ਨੇ ਕੁਝ ਦਿਨ ਪਹਿਲਾਂ ਕਿਸਾਨੀ ਸੰਘਰਸ਼ ਦੇ ਹੱਕ ਵਿਚ ਅਤੇ ਖੇਤੀ ਕਨੂੰਨਾਂ ਦੇ ਖਿਲਾਫ ਐਲਾਨ ਕੀਤਾ ਸੀ।

ਉਹ 25 ਫਰਵਰੀ ਨੂੰ ਪਿੰਡ ਤੇਜਾ ਵਿਲਾ ਤੋਂ 500 ਕਿਲੋਮੀਟਰ ਦੌੜ ਲਗਾ ਕੇ ਦਿੱਲੀ ਸੰਗਰਸ਼ ਵਿਚ ਜਾਵੇਗਾ ਅੱਜ ਕੈਪਟਨ ਨੂੰ ਹੌਸਲਾ ਤੇ ਅਸ਼ੀਰਵਾਦ ਦੇਣ ਲਈ ਪੁਰਾ ਪਿੰਡ ਇਕੱਠਾ ਹੋਇਆ, ਜਿਨ੍ਹਾਂ ਨੇ ਕੈਪਟਨ ਨੂੰ ਖੁਸ਼ੀ ਖੁਸ਼ੀ ਜੈਕਾਰੇ ਲਗਾ ਕੇ ਰਵਾਨਾ ਕੀਤਾ ਹੈ।

ਕੈਪਟਨ ਨੇ ਦੱਸਿਆ ਕਿ ਉਹ ਰੋਜ 500 ਕਿਲੋਮੀਟਰ ਦੌੜ ਲਗਾਉਣਗੇ ਕਰੀਬ 8 ਤੋਂ 10 ਦਿਨਾਂ ਵਿਚ ਦਿੱਲੀ ਪਹੁੰਚਣਗੇ। ਮੇਰੇ ਨਾਲ 6 ਮੈਂਬਰੀ ਟੀਮ ਜਾ ਰਹੀ ਹੈ,  ਜਿਨ੍ਹਾਂ ਵਿਚ ਇਕ ਡਾਕਟਰ ਵੀ ਹੈ ਜੋ ਮੇਰਾ ਚੈਕਅੱਪ ਕਰੇਗਾ ਜੇਕਰ ਮੈਨੂੰ ਕੋਈ ਮੁਸ਼ਕਿਲ ਆਉਂਦੀ ਹੈ ਤੇ ਡਾਕਟਰ ਉਸ ਦਾ ਇਲਾਜ ਕਰੇਗਾ। ਮੇਰਾ ਮਕਸਦ ਸਿਰਫ ਕੇਂਦਰ ਦੀ ਸਰਕਾਰ ਨੂੰ ਹੁਲਾਰਾ ਦੇਣਾ ਹੈ ਕਿ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕਰੇ।

ਨੌਜਵਾਨਾਂ ਨੂੰ ਸੁਨੇਹਾ ਦਿੰਦਾ ਹਾਂ ਕਿ ਆਪਣੇ ਘਰਾਂ ਵਿੱਚੋਂ ਬਾਹਰ ਨਿਕਲੋਂ ਕਿਸਾਨੀ ਅੰਦੋਲਨ ਨਾਲ ਜੁੜੋ ਕੈਪਟਨ ਦੇ ਸਾਥੀਆਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਪਿੰਡ ਦਾ ਨੋਜਵਾਨ ਅਜਿਹਾ ਕੰਮ ਕਰ ਰਿਹਾ ਹੈ ਕੀ ਜੋ ਨਵੇਕਲਾ ਹੈ ਕੈਪਟਨ ਦੇ ਮਾਪੇ ਵੀ ਬਹੁਤ ਖੁਸ਼ ਨੇ ਆਖਦੇ ਨੇ ਕਿ ਸਾਨੂੰ ਆਪਣੇ ਬੇਟੇ ‘ਤੇ ਮਾਣ ਹੈ।