ਚੋਣਾਂ ਬਾਅਦ ਭਾਜਪਾ ਵਾਲੇ ਪਟਰੌਲ ਤੇ ਡੀਜ਼ਲ ‘200 ਰੁਪਏ ਪ੍ਰਤੀ ਲੀਟਰ’ ਕਰ ਦੇਣਗੇ : ਅਖਿਲੇਸ਼ ਯਾਦਵ

ਏਜੰਸੀ

ਖ਼ਬਰਾਂ, ਪੰਜਾਬ

ਚੋਣਾਂ ਬਾਅਦ ਭਾਜਪਾ ਵਾਲੇ ਪਟਰੌਲ ਤੇ ਡੀਜ਼ਲ ‘200 ਰੁਪਏ ਪ੍ਰਤੀ ਲੀਟਰ’ ਕਰ ਦੇਣਗੇ : ਅਖਿਲੇਸ਼ ਯਾਦਵ

image

ਲਖਨਊ, 25 ਫ਼ਰਵਰੀ : ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ੁਕਰਵਾਰ ਨੂੰ ਸੱਤਾਧਿਰ ਭਾਰਤੀ ਜਨਤਾ ਪਾਰਟੀ  ’ਤੇ ਡੀਜ਼ਲ ਤੇ ਪਟਰੌਲ ਦੀਆਂ ਕੀਮਤਾਂ ’ਚ ਬੇਤਹਾਸ਼ਾ ਵਾਧਾ ਕਰਨ ਕਰਨ ਦਾ ਦੇਸ਼ ਲਾਉਂਦੇ ਹੋਏ  ਦਾਅਵਾ ਕੀਤਾ ਕਿ ਜਿਵੇਂ ਹੀ ਚੋਣਾਂ ਖ਼ਤਮ ਹੋਣਗੀਆਂ ਭਾਜਪਾ ਵਾਲੇ ਡੀਜ਼ਲ ਪਟਰੌਲ ਨੂੰ ਹੋਰ ਮਹਿੰਗਾ ਕਰ ਦੇਣਗੇ। 
ਬਹਿਰਾਈਚ ਜ਼ਿਲ੍ਹੇ ਦੇ ਪ੍ਰਯਾਗਪੁਰ ਵਿਧਾਨ ਸਭਾ ਖੇਤਰ ਦੇ ਪੈਤੋੜਾ ਮੋੜ ’ਤੇ ਸਪਾ ਉਮੀਦਵਾਰ ਮੁਕੇਸ਼ ਸ਼੍ਰੀਵਾਸਤਵ ਦੇ ਸਮਰਥਨ ’ਚ ਆਯੋਜਤ ਜਨਸਭਾ ਨੂੰ ਸੰਬੋਧਤ ਕਰਦੇ ਹੋਏ ਸਪਾ ਮੁਖੀ ਨੇ ਭਾਜਪਾ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਜਦੋਂ ਇਹ ਭਾਜਪਾ ਵਾਲੇ ਸਰਕਾਰ ਵਿਚ ਆਏ ਤਾਂ ਇਨ੍ਹਾਂ ਨੇ ਡੀਜ਼ਲ ਪਟਰੌਲ ਇਨਾਂ ਮਹਿੰਗਾ ਕਰ ਦਿਤਾ ਕਿ ਸਾਡੇ ਗ਼ਰੀਬ ਭਰਾਵਾਂ ਦੀ ਗੱਡੀ ਵੀ ਨਹੀਂ ਚੱਲ ਪਾ ਰਹੀ ਹੈ, ਕਿਸਾਨਾਂ ਦਾ ਟਰੈਕਟਰ ਨਹੀਂ ਚੱਲ ਪਾ ਰਿਹਾ ਹੈ।
ਉਨ੍ਹਾਂ ਕਿਹਾ, ‘‘ਯਾਦ ਰੱਖਣਾ ਮੈਂ ਕਹਿ ਕੇ ਜਾ ਰਿਹਾ ਹਾਂ ਅਤੇ ਅਖ਼ਬਾਰ ਵੀ ਲਿਖਣ ਲੱਗੇ ਹਨ ਕਿ ਵਿਜੇਂ ਹੀ ਚੋਣਾਂ ਖ਼ਤਮ ਹੋਣਗੀਆਂ ਭਾਜਪਾ ਵਾਲੇ ਪਟਰੌਲ ਡੀਜ਼ਲ ਵੀ ‘200 ਰੁਪਏ ਲੀਟਰ’ ਕਰ ਦੇਣਗੇ।’’
ਅਖਿਲੇਸ਼ ਨੇ ਕਿਹਾ ਕਿ ਭਾਜਪਾ ਵਾਲਿਆਂ ਦੇ ਬਿਆਨਾਂ ਅਤੇ ਵਿਵਹਾਰ ਤੋਂ ਲੱਗ ਰਿਹਾ ਹੈ ਕਿ ਹਾਰ ਦੇ ਡਰ ਕਾਰਨ ਉਹ ਹਿੰਸਾ ’ਤੇ ਉਤਰ ਆਏ ਹਨ ਅਤੇ ਉਨ੍ਹਾਂ ਦਾ ਵਿਵਹਾਰ ਹੁਣ ਕੁਸ਼ਤੀ ਵਿਚ ਹਾਰ ਰਹੇ ਪਹਿਲਵਾਨ ਵਰਗਾ ਹੋ ਗਿਆ ਹੈ।  ਉਨ੍ਹਾਂ ਦਾਅਵਾ ਕੀਤਾ ਕਿ ਚਾਰ ਗੇੜਾਂ ’ਚ ਅਸੀਂ ਸੀਟਾਂ ਦਾ ਡਬਲ ਸੈਂਕੜਾ ਲਗਾ ਚੁੱਕੇ ਹਾਂ ਅਤੇ ਪੰਜਵੇ ਗੇੜ ’ਚ ਭਾਜਪਾ ਦਾ ਸਫ਼ਾਇਆ ਹੋ ਜਾਵੇਗਾ। 
ਸਪਾ ਮੁਖੀ ਨੇ ਮੁੱਖ ਮੰਤਰੀ ਯੋਗੀ ਦੇ ਬਿਆਨ ‘‘ਅਖਿਲੇਸ਼ 12 ਵਜੇ ਸੌਂ ਕੇ ਉਠਦੇ ਹਨ’’ ’ਤੇ ਜਵਾਬ ਦਿੰਦੇ ਹੋਏ ਕਿਹਾ ਕਿ ਹਾਰ ਦੇ ਡਰ ਕਾਰਨ ਮੁੱਖ ਮੰਤਰੀ ਦੇ ਚਿਹਰੇ ਦੇ 12 ਵੱਜਣ ਲੱਗੇ ਹਨ।     (ਏਜੰਸੀ)